ਪੰਨਾ:ਟੈਗੋਰ ਕਹਾਣੀਆਂ.pdf/138

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਇਸ ਗੋਰੀ ਦੇ ਪਿਤਾ ਬਾਬੂ ਸ਼ਿਆਮ ਚਰਨ ਐਨਕ ਲੱਗਾ ਕੇ ਨੀਲੀ ਪਿੰਨਸਲ ਨਾਲ ਨਿਸ਼ਾਨ ਕਰਦੇ ਹੋਏ ਇਕ ਵਡੇ ਲਿਖਾਰੀ ਦੀ ਪੁਸਤਕ ਦੇਖ ਰਹੇ ਸਨ। ਪਾਸ ਹੀ ਪਿਆਲੇ ਵਿਚ ਚਾਹ ਪਈ ਸੀ। ਬੰਗਾਲ ਦੇ ਕੋਲ ਪਹੁੰਚਨ ਤੇ ਉਨ੍ਹਾਂ ਮੇਰੀ ਵਲ ਇਕ ਅਜੀਬ ਨਿਗਾ ਨਾਲ ਦੇਖਿਆ। ਜਦ ਮੈਂ ਉਹਨਾਂ ਵਲ ਗਿਆ ਤਾਂ ਉਹ ਪੁਸਤਕ ਰਖ ਕੇ ਮੇਰੇ ਸਵਾਗਤ ਲਈ ਖੜੇ ਹੋ ਗਏ।
ਮੈਂ ਸੰਖੇਪ ਜਿਹਾ ਆਪਣਾ ਪਤਾ ਦਸਿਆ ਇਸ ਤੇ ਓਹਨਾਂ ਬੜੀ ਇਜ਼ਤ ਨਾਲ ਮੈਨੂੰ ਆਪਣੇ ਸਾਹਮਣੇ ਇਕ ਕੁਰਸੀ ਦਿਤੀ ਕੁਝ ਚਿਰ ਤਕ ਇਧਰ ਓਧਰ ਦੀਆਂ ਗੱਲਾਂ ਦੇ ਪਿਛੋਂ ਉਨ੍ਹਾਂ ਨੇ ਪੁਛਿਆ, "ਕੀ ਤੁਸੀਂ ਚਾਹ ਪੀਂਦੇ ਹੋ?"
ਮੈਂ ਚਾਹ ਨਹੀਂ ਪੈਂਦਾ ਸੀ ਪਰ ਫੇਰ ਵੀ ਕਹਿ ਦਿਤਾ।
"ਹਾਂ"
ਬਾਬੂ ਸ਼ਿਆਮ ਚਰਨ ਜੇ ਨਲਨੀ ਨਲਨੀ ਕਹਿ ਕੇ ਅਵਾਜ਼ ਦਿੱਤੀ। ਦਰਵਾਜ਼ੇ ਦੇ ਕੋਲੋਂ ਮਿੱਠੀ ਅਵਾਜ਼ ਆਈ। "ਬਾਬੂ ਜੀ।"
ਮੈਂ ਘੁਮ ਕੇ ਦੇਖਿਆ, ਮੇਰੀ ਸ਼ੁਕੰਤਲਾ ਡਰੀ ਹੋਈ ਹਰਨੀ ਵਾਂਗੂੰ ਅੰਦਰ ਨੂੰ ਭੱਜਣ ਵਾਸਤੇ ਤਿਆਰ ਹੈ। ਸ਼ਿਆਮ ਚਰਨ ਬਾਬੂ ਨੇ ਫੇਰ ਧੀ ਨੂੰ ਸਦ ਕੇ ਮੇਰਾ ਤੁਆਰ ਕਰਾ ਕੇ ਕਿਹਾ, "ਇਹ ਸਾਡੇ ਗਵਾਂਢੀ ਮਿਸਟਰ ਨਵਲ ਕਿਸ਼ੋਰ ਹਨ" ਇਸ ਦੇ ਪਿਛੋਂ ਮੈਨੂੰ ਕਿਹਾ, "ਇਹ ਮੇਰੀ ਧੀ ਨਲਨੀ ਹੈ" ਨਲਨੀ ਨੇ ਹਥ ਜੋੜ ਕੇ ਮੈਨੂੰ ਨਮਸਤੇ ਕਹੀ ਮੈਂ ਭੀ ਧੜਕਦੇ ਦਿਲ ਤੇ ਕੰਬਦੇ ਹੱਥਾਂ ਨਾਲ ਇਸ ਦੀ ਨਮਸਤੇ ਨਾ ਜਵਾਬ ਦਿਤਾ ਹੁਣ ਸ਼ਿਆਮ ਚਰਨ ਬਾਬੂ ਨੇ ਨਲਨੀ ਨੂੰ ਕਿਹਾ, "ਇਨਾਂ ਲਈ ਇਕ ਚਾਹ ਦਾ ਪਿਆਲਾ ਲੈ ਆਓ।"
ਮੇਰੇ ਲਈ ਨਲਨੀ ਨੂੰ ਚਾਹ ਲਿਆਉਣ ਦੀ ਤਕਲੀਫ ਕਰਨੀ

-੧੩੮-