ਪੰਨਾ:ਟੈਗੋਰ ਕਹਾਣੀਆਂ.pdf/143

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਮੈਨੂੰ ਮਹਾਂ-ਸਾਗਰ ਵਿਚੋਂ ਡੁਬੇ ਹੋਏ ਨੂੰ ਵਾਲਾਂ ਤੋਂ ਫੜਕੇ ਆਪਣੇ ਬਤਾਊਂਦੀ ਪੈਲੀ ਵਿਚ ਅੰਬ ਤੋੜਨ ਲਈ ਅੰਬ ਦੇ ਦਰੱਖਤ ਦੇ ਹੇਠ ਘਸੀਟ ਲਿਆਈ। ਤਦ ਮੈਨੂੰ ਮਲੂਮ ਹੋਇਆ ਕਿ ਹੁਣ ਮੈਂ ਜ਼ਮੀਨ ਤੇ ਖੜਾ ਹਾਂ। ਮੈਂ ਦੇਖਿਆ ਕਿ ਬ੍ਰਾਂਡ ਵਿਚ ਕੇ ਬੈਠ ਕੇ ਚਾਹ ਬਨਾਨ ਵਿਚ,ਕੰਧ ਵਿਚ ਕਿਲ ਗੱਡਨ,ਬਤਾਊਂ ਦੀ ਪੈਲੀ ਦੇਖਣ, ਤੇ ਅੰਬ ਤੋੜਨ ਵਿਚ, ਇਕ ਬੇ-ਹਦ ਖੁਸ਼ੀ ਹੈ ਜਿਸ ਦਾ ਅੰਦਾਜ਼ਾ ਇਕ ਆਦਮੀ ਦਾ ਦਿਮਾਗ ਲੱਗਾ ਹੀ ਨਹੀਂ ਸਕਦਾ ਅਤੇ ਨਾਲ ਹੀ ਇਹ ਗੱਲ ਕਿ ਇਸ ਖੁਸ਼ੀ ਲਈ ਕੋਈ ਖਾਸ ਕੋਸ਼ਸ਼ ਵੀ ਨਹੀਂ ਕਰਨੀ ਪੈਂਦੀ। ਜੋ ਗੱਲਾਂ ਹੁੰਦੀਆਂ ਨੇ ਹੰਸੀ ਦੀ ਤਰ੍ਹਾਂ ਹੁੰਦੀਆਂ ਨੇ।
ਇਥੇ ਮੈਂ ਆਪਣੇ ਪਰੇਮੀਆਂ ਨੂੰ ਇਕ ਹੋਰ ਗੱਲ ਕੈਹ ਦੇਣਾ ਚਾਹੁੰਦਾ ਹਾਂ। ਇਕ ਬੰਗਾਲੀ ਸਕੂਲ ਦੀ ਕੁੜੀ ਨਾਲ ਵਿਆਹ ਕਰਨ ਦੇ ਖਿਆਲ ਬਾਂਕੇ ਬਿਹਾਰੀ ਤੋਂ ਸੁਣ ਕੇ ਮੈਂ ਬਹੁਤ ਹੈਰਾਨ ਹੋਇਆ ਸੀ। ਇਸੇ ਖਿਆਲ ਨੂੰ ਲੈ ਕੇ ਮੈਂ ਇਕ ਤੀਰ ਦੀ ਤਰ੍ਹਾਂ ਚੁਭਵਾਂ ਮਖੋਲੀਆ ਪ੍ਰਸਤਾਵ ਵੀ ਲਿਖਿਆ ਸੀ।
ਪਰ ਜਦ ਮੈਂ ਨਲਨੀ ਨੂੰ ਦੇਖਿਆ ਤਦ ਤੋਂ ਮੇਰਾ ਖਿਆਲ ਬਦਲ ਗਿਆ-ਬੰਗਾਲੀ ਸਕੂਲ ਦੀ ਕੁੜੀ ਨਾਲ ਵਿਆਹ ਹੁਣ ਮੇਰੇ ਖਿਆਲ ਵਿਚ ਕੋਈ ਬਤਾ ਨਹੀਂ ਸੀ ਅਤੇ ਮੈਂ ਬ੍ਰਹਸ ਸਮਾਜ ਦੇ ਵੀ ਉਲਟ ਨਹੀਂ ਸੀ। ਸ਼ਿਆਮ ਚਰਨ ਦੇ ਨਾਲ ਜਾ ਕੇ ਮੈਂ ਕਈ ਵਾਰ ਉਹਨਾਂ ਦੀ ਉਪਾਸਨਾ ਵੀ ਦੇਖ ਆਇਆ ਸਾਂ ਅਤੇ ਬੰਗਾਲੀ ਸਕੂਲ ਦੇ ਵਿਦਿਆਰਥੀਆਂ ਨਾਲ ਪਰੇਮ ਅਤੇ ਖਾਨੇ ਵਗੈਰਾ ਦਾ ਇੰਤਜ਼ਾਮ ਇਕੱਠਾ ਹੋਨਾ ਜ਼ਰੂਰੀ ਮਲੂਮ ਹੁੰਦਾ ਸੀ। ਇਸ ਵਿਸ਼ੇ ਤੇ ਇਕ ਲੰਬਾ ਚੌੜਾ ਪਰਸਤਾਵ ਵੀ ਸਾਲਾਨਾ ਜਲਸੇ ਤੇ ਪੜ੍ਹਨ ਵਾਸਤੇ ਕਾਨਪੁਰ ਭੇਜਿਆ ਹੈ। ਅਤੇ ਨਲਨੀ ਨਾਲ ਵਿਆਹ ਕਰਨ ਦਾ ਖਿਆਲ ਹੋਰ ਵੀ ਪੱਕਾ ਹੋ ਗਿਆ ਹੈ। ਜੇ ਮਾਂ

-੧੪੩-