ਪੰਨਾ:ਟੈਗੋਰ ਕਹਾਣੀਆਂ.pdf/144

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਪਿਓ ਇਸ ਵਿਆਹ ਦੇ ਵਿਰੁਧ ਵੀ ਹੋਣਗੇ ਤਾਂ ਹੋਣ, ਮੈਂ ਪਰਵਾਹ ਨਾਂ ਕਰਾਂਗਾ। ਬਾਕੀ ਰਹਿ ਗਿਆ ਨਲਨੀ ਦੇ ਪਿਤਾ ਦਾ ਖਿਆਲ ਓਹ ਮੇਰੇ ਖਿਆਲ ਵਿਚ ਇਸ ਦੇ ਵਿਰੁਧ ਨਹੀਂ ਅਤੇ ਨਲਨੀ ਦੀਆਂ ਗੱਲਾਂ ਤੋਂ ਤਾਂ ਇਹ ਸੁਪਨੇ ਵਿਚ ਵੀ ਖਿਆਲ ਨਹੀਂ ਹੋ ਸਕਦਾ ਕਿ ਓਹ ਮੇਰੇ ਨਾਲ ਪਰੇਮ ਨਹੀਂ ਕਰਦੀ। ਮੈਨੂੰ ਯਕੀਨ ਹੈ ਕਿ ਮੇਰੇ ਕੋਲ ਖੂਬਸੂਰਤੀ, ਲਿਆਕਤ, ਵਿਦਿਆ ਤੇ ਦੌਲਤ ਦਾ ਜਾਦੂ ਹੈ ਅਤੇ ਓਹ ਜਾਦੂ ਨਲਨੀ ਦੇ ਦਿਲ ਤੇ ਹੱਛੀ ਤਰਾਂ ਕਬਜ਼ਾ ਕਰ ਚੁਕਾ ਹੈ। ਨਲਨੀ ਮੇਰੀ ਹੈ ਅਤੇ ਸਿਰਫ ਮੇਰੀ। ਹੁਣ ਇਸ ਵਿਚ ਸ਼ਕ ਦੀ ਕੋਈ ਗੱਲ ਨਹੀਂ ਸੀ। ਨਲਨੀ ਮੈਨੂੰ ਪਿਆਰ ਦੀ ਨਿਗਾਹ ਨਾਲ ਦੇਖੇ ਵੀ ਕਿਉਂ ਨਾ? ਮੇਰੇ ਵਿਚ ਕਿਸੇ ਗੱਲ ਦੀ ਅਨਹੋਂਦ ਨਹੀਂ-ਨਲਨੀ ਜਦੋਂ ਮੇਰੇ ਹਥਾਂ ਵਿਚ ਚਾਹ ਦੀ ਪਿਆਲੀ ਦਿੰਦੀ ਸੀ, ਮੇਰੇ ਖਿਆਲ ਵਿਚ ਇਸ ਸਮੇਂ ਇਸ ਪਿਆਲੀ ਦੇ ਵਿਚ ਉਸ ਦੀ ਮੁਹੱਬਤ ਵੀ ਰਲੀ ਹੋਈ ਹੁੰਦੀ ਸੀ। ਅਤੇ ਜਦੋਂ ਮੈਂ ਚਾਹ ਪੀਂਦਾ ਸਾਂ ਤਾਂ ਮੇਰਾ ਦਿਲ ਖੁਸ਼ੀ ਦੇ ਅਥਾਹ ਸਾਗਰ ਵਿਚ ਚੁਬੀਆਂ ਮਾਰਨ ਲੱਗ ਪੈਂਦਾ ਸੀ। ਇੰਝ ਜਾਪਦਾ ਸੀ ਕਿ ਮੇਰੇ ਵਰਗਾ ਭਾਗਾਂ ਵਾਲਾ ਇਸ ਦੁਨੀਆਂ ਵਿਚ ਕੋਈ ਨਹੀਂ। ਨਲਨੀ ਜੇ ਕਦੀ ਐਵੇਂ ਵੀ ਕਹਿ ਦਿੰਦੀ।
"ਨਵਲ ਬਾਬੂ ਕਲ ਸਵੇਰੇ ਹੀ ਆ ਜਾਨਾ।" ਤਾਂ ਮੈਂ ਖੁਸ਼ੀ ਨਾਲ ਫੁਲ ਕੇ ਕੁੱਪਾ ਹੋ ਜਾਂਦਾ।
ਹੁਣ ਦਿਨ ਰਾਤ ਇਕ ਸੱਚੀ ਚਾਹ ਦੇ ਨਾਲ ਮੇਰਾ ਦਿਲ ਕੁਝ ਮਹਿਸੂਸ ਕਰਦਾ ਸੀ। ਮੇਰੀ ਸਾਰੀ ਸੋਚਨ ਦੀ ਤਾਕਤ ਤੇ ਖਿਆਲ ਘੜੀ ਘੜੀ ਇਕ ਨਵੀਂ ਚੀਜ਼ ਬਣਾ ਕੇ ਵੇਲ ਵਾਂਗੂ ਵਧਣ ਲਗੇ ਅਤੇ ਚਾਰੇ ਪਾਸਿਉਂ ਨਲਨੀ ਨੂੰ ਘੇਰ ਕੇ ਆਪਣੇ ਆਪ ਵਿਚ ਸਮਾ ਜਾਣ ਦੀ ਚਾਹ ਪੈਦਾ ਹੋਣ ਲੱਗੀ। ਇਕ ਦਮਾਗ ਸੀ ਤੇ ਹਜ਼ਾਰਾਂ ਖਿਆਲ ਮੈਂ ਮਕਾਨ ਤੇ

-੧੪੪-