ਪੰਨਾ:ਟੈਗੋਰ ਕਹਾਣੀਆਂ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਰਾਜ ਕੁਮਾਰੀ ਦੀ ਇਕ ਦਾਸੀ ਸੀ, ਉਸਦਾ ਨਾਮ ਅਰੰਬਾ ਸੀ, ਉਹ ਸੂਰਜ ਚੜ੍ਹਣ ਤੋਂ ਪਹਿਲਾਂ ਗੰਗਾ ਦੇ ਇਸ਼ਨਾਨ ਲਈ ਜਾਂਦੀ ਸੀ ਅਤੇ ਰਸਤੇ ਵਿਚ ਕਵੀ ਦੇ ਮਕਾਨ ਕੋਲੋਂ ਲੰਘਦੀ ਸੀ ਕੰਵਲ ਦਾ ਮੂੰਹ ਉਸਨੂੰ ਵੇਖ ਕੇ ਕੰਵਲ ਦੇ ਫੁਲ ਦੀ ਤਰ੍ਹਾਂ ਖਿੜ ਜਾਂਦਾ ਉਹ ਹਸ ਹਸ ਕੇ ਇਸ ਨਾਲ ਗੱਲਾਂ ਕਰਦਾ ਕਿਉਂਕਿ ਅਰੰਬਾ ਆਪ ਵੀ ਉਸ ਦੀ ਚਾਹਵਾਨ ਸੀ, ਉਸ ਨੇ ਏਹ ਸੁਨਹਿਰੀ ਵੇਲਾ ਕਦੀ ਵੀ ਨਹੀਂ ਸੀ ਜਾਣ ਦਿੱਤਾ ਚੁਪ ਚਾਂ ਦੇ ਵੇਲੇ ਜਦੋਂ ਪ੍ਰਭਾਤ ਦਾ ਵੇਲਾ ਹੋਣ ਵਾਲਾ ਅਤੇ ਅਸਮਾਨ ਤੇ ਅਜੇ ਹਨੇਰਾ ਹੀ ਹੁੰਦਾ ਸੀ ਤਾਂ ਉਹ ਕਵੀ ਦੇ ਮਕਾਨ ਦੇ ਅੰਦਰ ਆਉਂਦੀ ਕੰਵਲ ਦਾ ਦਿਮਾਗ ਉਸਦੇ ਵਾਲਾਂ ਵਿਚ ਲਗੇ ਹੋਏ ਚੰਬੇਲੀ ਦੇ ਫੁੱਲਾਂ ਨਾਲ ਤਰ ਹੋ ਜਾਂਦਾ।
ਹੌਲੀ ਹੌਲੀ ਇਸ ਮਿਲਾਪ ਦੀ ਚਰਚਾ ਹੋਣ ਲੱਗੀ ਲੋਕੀ ਵੇਖਦੇ, ਹਸਦੇ ਅਤੇ ਹੌਲੀ ਹੌਲੀ ਗੱਲਾਂ ਕਰਦੇ ਸੈਂਕੜੇ ਮੂੰਹ ਅਤੇ ਹਜ਼ਾਰਾਂ ਗੱਲਾਂ ਸਨ ਇਸ ਸ਼ਕ ਨੇ ਹੌਲੀ ਹੌਲੀ ਭਰੋਸੇ ਦੀ ਸ਼ਕਲ ਧਾਰਨ ਕੀਤੀ ਜੋ ਡਰਾਮਾ ਚੁਪ ਹੋਕੇ ਖੇਡਿਆ ਜਾਂਦਾ ਸੀ ਉਹ ਪਰਤੱਖ ਵਿਚ ਜ਼ਾਹਰ ਹੋ ਗਿਆ ਕੰਵਲ ਨੇ ਕਦੀ ਵੀ ਇਸ ਗਲ ਨੂੰ ਲੁਕਾਉਣ ਦੀ ਕੋਸ਼ਸ਼ ਨਾ ਕੀਤੀ ਪਤਾ ਨਹੀਂ ਉਹ ਕਿਉਂ ਇਸ ਗਲ ਦੀ ਪਰਵਾਹ ਨਹੀਂ ਸੀ ਕਰਦਾ ਉਸਦੀ ਫਿਕੀ ਚੁਪ ਚੁਪੀਤੀ ਜ਼ਿੰਦਗੀ ਵਿਚ ਅਰੰਬਾ ਨੇ ਆ ਕੇ ਇਕਨਵੀਂ ਰੰਗਤ ਪੈਦਾ ਕਰ ਦਿੱਤੀ ਅਰੰਬਾ ਦਾ ਖੁਸ਼ ਕਰਨ ਵਾਲਾ ਨਾਂ ਲੋਕਾਂ ਲਈ ਖਾਸ ਧਿਆਨ ਵਾਲਾ ਸੀ ਪਰ ਕਵੀ ਨੂੰ ਇਸ ਨਾਂ ਵਿਚ ਆਪਣਾ ਜੀਵਨ ਦਿਸਦਾ ਸੀ।
ਬਸੰਤ ਰੁੱਤ ਆਈ ਹਰ ਚੀਜ਼ ਵਿਚ ਨਵਾਂ ਜੀਵਨ ਭਰ ਗਿਆ ਸਾਰੇ ਪਾਸੇ ਹਰਿਆਉਲ ਸੀ, ਕਵੀ ਨੇ ਵੀ ਦਿਲ ਸਮੁੰਦਰ ਦੀ ਤੈਹ ਵਿਚੋਂ ਨਵੇਂ ਖਿਆਲ ਕਢ ਕੇ ਕਵਿਤਾ ਲਿਖੀਆਂ, ਮਹਾਰਾਜ ਨੂੰ ਵਡਿਆਉਣ ਲਈ, ਸ਼ਾਮ ਨੂੰ ਕਿਸੇ ਦੂਰ ਜਗਾ ਤੇ ਚਲਾ ਜਾਂਦਾ ਅਤੇ ਮਖਮਲੀ ਘਾਹ

-੧੫-