ਪੰਨਾ:ਟੈਗੋਰ ਕਹਾਣੀਆਂ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਅਤੇ ਟਾਕਰੇ ਲਈ ਘਰੋਂ ਨਿਕਲਿਆ ਸੀ, ਉਹ ਕਈ ਰਾਜਿਆਂ ਦੇ ਦਰਬਾਰ ਵਿਚ ਗਿਆ ਕਈ ਵਾਰੀ ਇਸ ਕੰਮ ਵਿਚ ਉਸਨੂੰ ਜਿਤ ਹੋਈ ਕਾਮਯਾਬੀ ਹਰ ਵਾਰੀ ਉਸਦੇ ਪੈਰ ਚੁੰਮਦੀ ਰਹੀ, ਇਸ ਕਰਕੇ ਉਸਦਾ ਹੌਸਲਾ ਪੱਕਾ ਸੀ, ਉਹ ਆਪਣੀਆਂ ਕਵਿਤਾਵਾਂ ਨੂੰ ਪਵਿਤ੍ਰ ਅਤੇ ਜੀਵਨ ਵਿਚ ਪੂਰੀ ਸਮਝ ਦਾ ਸੀ, ਹਰ ਇਕ ਕਵੀ ਨੂੰ ਮੁਕਾਬਲੇ ਲਈ ਕਹਿੰਦਾ ਸੀ ਪਤਾ ਨਹੀਂ ਕੁਦਰਤ ਉਸ ਵਲ ਸੀ, ਉਹ ਗੀਤ ਗਾਉਂਦਾ ਲੋਕ ਤੌੜੀਆਂ ਵਜਾਂਦੇ ਜਿੱਤ ਉਹਦੀ ਹੁੰਦੀ ਅਗੇ ਵੱਧਦਾ ਵੱਧਦਾ ਅਮੀਰ ਪੁਰ ਪਹੁੰਚਿਆ ਅਤੇ ਸ਼ਾਹੀ ਦਰਬਾਰ ਵਿਚ ਹਾਜ਼ਰ ਹੋਇਆ ਮਹਾਰਾਜ ਦੀ ਵਡਿਆਈ ਦੇ ਕੁਝ ਫਿਕਰੇ ਪੜੇ ਮਹਾਰਾਜ ਬਹੁਤ ਖੁਸ਼ ਹੋਏ, ਉਸਦਾ ਆਦਰ ਕੀਤਾ ਅਤੇ ਕਿਆ।
"ਮੈਂ ਤੁਹਾਡੇ ਆਉਣ ਤੇ ਖੁਸ਼ ਹਾਂ ਕਿਸ ਤਰ੍ਹਾਂ ਆਉਣਾ ਹੋਇਆ।"
ਨਵੇਂ ਕਵੀ ਦਾ ਨਾਮ ਪੰਡਰਾਕ ਸੀ, ਪਹਿਲਾਂ ਉਸਨੇ ਚਾਰੇ ਪਾਸੇ ਵੇਖਿਆ, ਫੇਰ ਅਜੀਬ ਤਰ੍ਹਾਂ ਦੀ ਅਵਾਜ਼ ਨਾਲ ਕਿਆ।
"ਮਹਾਰਾਜ, ਮੈਂ ਤੁਹਾਡੇ ਕਵੀ ਨਾਲ ਮੁਕਾਬਲਾ ਕਰਨ ਲਈ ਆਇਆ ਹਾਂ।"
ਦਰਬਾਰੀ ਕਵੀ ਨੇ ਅਜ ਤਕ ਕਿਸੇ ਨਾਲ ਮੁਕਾਬਲਾ ਨਹੀਂ ਸੀ ਕੀਤਾ ਉਹ ਮੁਕਾਬਲੇ ਦੇ ਨਾ ਤੋਂ ਵੀ ਵਾਕਿਫ ਨਹੀਂ ਸੀ, ਉਸ ਦੇ ਦਿਲ ਉਤੇ ਕਾਰੀ ਸਟ ਵੱਜੀ ਮੁਕਾਬਲਾ ਪੰਡਰਾਕ ਵਰਗੇ ਲਾਇਕ ਅਤੇ ਮਸ਼ਹੂਰ ਕਵੀ ਨਾਲ! ਦਰਬਾਰ ਖਤਮ ਹੋਇਆ ਕੰਵਲ ਸਾਰੀ ਰਾਤ ਇਨ੍ਹਾਂ ਖਿਆਲਾਂ ਦੇ ਡੂੰਗੇ ਗੋਤਿਆਂ ਵਿਚ ਰਿਹਾ ਸਾਰੀ ਰਾਤ ਉਸਨੂੰ ਨੀਂਦ ਨਾ ਆਈ, ਸਾਰੀ ਰਾਤ ਉਸ ਦੀਆਂ ਅੱਖਾਂ ਅਗੇ ਪੰਡਰਾਕ ਦਾ ਭੇਤੀ ਚੇਹਰਾ ਅਤੇ ਮੋਟੀਆਂ

-੧੭-