ਪੰਨਾ:ਟੈਗੋਰ ਕਹਾਣੀਆਂ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਮੋਟੀਆਂ ਅੱਖਾਂ ਫਿਰਦੀਆਂ ਰਹੀਆਂ।
ਸਵੇਰੇ ਵਿਚਾਰਾ ਕਵੀ ਧੜਕਦੇ ਜਹੇ ਦਿਲ ਨਾਲ ਦਰਬਾਰ ਵਿਚ ਆਇਆ ਅਜ ਸਾਰਾ ਸ਼ਹਿਰ ਕੱਠਾ ਹੋ ਕੇ ਸ਼ਾਹੀ ਦਰਬਾਰ ਵਿਚ ਆ ਗਿਆ ਸੀ, ਕੰਵਲ ਨੇ ਧਿਮੀ ਜਿਹੀ ਮੁਸਕ੍ਰਾਹਟ ਨਾਲ ਪੰਡਰਾਕ ਨੂੰ ਜੀ ਆਇਆਂ ਨੂੰ ਕਿਹਾ ਉਸ ਦੇ ਉਤਰ ਵਿਚ ਪੰਡਰਾਕ ਨੇ ਵੀ ਆਪਣੇ ਸਿਰ ਨੂੰ ਹੰਕਾਰ ਨਾਲ ਹਿਲਾਇਆ, ਫੇਰ ਇਕ ਤ੍ਰਿਖੀ ਜਹੀ ਨਜ਼ਰ ਸਭ ਲੋਕਾਂ ਉਤੇ ਮਾਰੀ।
ਕੰਵਲ ਦਾ ਇਕ ਦਿਮਾਗ ਅਤੇ ਸੈਂਕੜੇ ਖਿਆਲ ਉਸ ਨੇ ਸ਼ਾਹੀ ਮਹਲਾਂ ਵਲ ਵੇਖਿਆ ਅਤੇ ਕਿਸੇ ਦੀ ਖਿਆਲੀ ਤਸਵੀਰ ਉਸਦੇ ਸਾਫ ਦਿਲ ਉਤੇ ਚਮਕ ਪਈ, ਏਨੇ ਵਿਚ ਨਗਾਰੇ ਉਤੇ ਚੋਟ ਵਜੀ, ਅਤੇ ਲੋਕਾਂ ਨੇ ਮਹਾਰਾਜ ਦੀ ਜੈ ਦਾ ਉੱਚਾ ਨਾਹਰਾ ਲਾਯਾ। ਨਾਲ ਹੀ ਮਹਾਰਾਜ ਦੇ ਆਦਰ ਲਈ ਖੜੇ ਹੋ ਗਏ ਮਹਾਰਾਜ ਸ਼ਾਹੀ ਠਾਠ ਨਾਲ ਦਰਬਾਰ ਵਿਚ ਆਏ ਅਤੇ ਹੌਲੀ ਹੌਲੀ ਪੈਰ ਚੁਕਦੇ ਹੋਏ ਆਪਣੇ ਤਖਤ ਉਤੇ ਬੈਠ ਗਏ, ਲੋਕਾਂ ਨੇ ਸਿਰ ਨਿਵਾ ਕੇ ਪ੍ਰਨਾਮ ਕੀਤਾ ਤੇ ਇਸ਼ਾਰਾ ਪਾਕੇ ਬੈਠ ਗਏ, ਪੰਡਰਾਕ ਉਠ ਕੇ ਖੜਾ ਹੋ ਗਿਆ, ਇਸ ਵੇਲੇ ਸ਼ਾਹੀ ਦਰਬਾਰ ਵਿਚ ਹਰ ਪਾਸੇ ਮੌਤ ਵਰਗੀ ਚੁਪ ਚਾਂ ਸੀ, ਲੋਕੀ ਸ਼ੋਕ ਭਰੀਆਂ ਅਖਾਂ ਨਾਲ ਉਸ ਵਲ ਤੱਕ ਰਹੇ ਸਨ, ਪਹਿਲਾਂ ਉਸ ਨੇ ਤਿੰਨ ਵਾਰੀ ਮਹਾਰਾਜ ਨੂੰ ਸਿਰ ਨਿਵਾਕੇ ਪ੍ਰਨਾਮ ਕੀਤਾ ਫੇਰ ਆਪਨਾ ਸਿਰ ਉਚਾ ਕਰਕੇ ਗਜਦੀ ਹੋਈ ਜ਼ੋਸ਼ ਭਰੀ ਉੱਚੀ ਅਵਾਜ਼ ਨਾਲ ਕਵਿਤਾ ਪੜ੍ਹਨ ਲੱਗਾ।
ਉਸ ਦੇ ਖਿਆਲ ਸਮੁੰਦ੍ਰ ਦੀਆਂ ਖੁਲ੍ਹੀਆਂ ਲਹਿਰਾਂ ਵਾਂਗੂੰ ਮਹਲ ਦੀਆਂ ਕੰਧਾਂ ਨਾਲ ਟਕਰੌਨ ਲਗੇ ਇਕ ਇਕ ਕਵਿਤਾ ਉਤੇ ਵਾਹ ਵਾਹ ਦਾ ਰੌਲਾ ਪਿਆ, ਲੋਕ ਬੁਤ ਬਣੀ ਬੈਠੇ ਸਨ, ਅਤੇ ਉਨ੍ਹਾਂ ਦੇ ਸਿਰ ਮਸਤੀ ਵਿਚ ਝੂਮ ਰਹੇ ਸਨ ਓੜਕ ਓਹ ਬੈਠ ਗਿਆ ਉਸਦੀਆਂ

-੧੮-