ਪੰਨਾ:ਟੈਗੋਰ ਕਹਾਣੀਆਂ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਕਵਿਤਾ ਖਤਮ ਹੋਈ, ਪਰ ਲੋਕਾਂ ਦਾ ਉਹ ਖਿਆਲ ਨਾ ਹਟਿਆ, ਕੰਵਲ ਚੁਪ ਚਾਪ ਆਪਣੀ ਜਗਾਂ ਤੇ ਆ ਬੈਠਾ ਸਾਰੇ ਅਜੇ ਤਕ ਮਸਤ ਸਨ, ਉਨ੍ਹਾਂ ਦੇ ਦਿਮਾਗ, ਉਸ ਦੀ ਖਿਆਲ ਦੀ ਉਡਾਰੀ, ਬਿੰਦ੍ਰਾਬਨ ਦੀ ਧਰਤੀ ਦੀ ਸੈਰ ਵਿਚ ਮਸਤ ਸਨ ਸਰੋਤੇ ਕਵਿਤਾ ਸੁਣਕੇ ਆਪਣਾ ਆਪ ਭੁਲ ਗਏ, ਇਸ ਖਿਆਲਾਂ ਦੇ ਹੜ ਵਿਚ ਇਹ ਵੀ ਨਾ ਪਤਾ ਲਗਾ ਕਿ ਕੰਵਲ ਕਦੋਂ ਉਠਿਆ ਅਤੇ ਕਦੋਂ ਆਪਣਾ ਗੀਤ ਸਮਾਪਤ ਕਰ ਕੇ ਬੈਠ ਗਿਆ।
ਫੇਰ ਪੰਡਰਾਕ ਉਠਿਆ ਬਹੁਤ ਸੋਚਾਂ ਨਾਲ ਕੰਵਲ ਨੂੰ ਨੀਵਾਂ ਕਰਨ ਦੀ ਕੋਸ਼ਸ਼ ਕਰਨ ਲਗਾ ਲੋਕ ਉਸ ਦੇ ਅਕਲ ਵਾਲੇ ਲੈਕਚਰ ਤੋਂ ਬਹੁਤ ਖੁਸ਼ ਹੋਏ ਹਰ ਪਾਸਿਓਂ ਵਾਹ ਵਾਹ ਦਾ ਰੌਲਾ ਪੈਣ ਲਗ ਪਿਆ ਉਸ ਨੇ ਫੇਰ ਆਪਣੀ ਕਵਿਤਾ ਸੁਨਾਣੀ ਸ਼ੁਰੂ ਕੀਤੀ ਦਰਬਾਰੀ ਹੈਰਾਨ ਰਹਿ ਗਏ, ਸਭ ਲੋਕ ਕਲ ਦੀ ਤਰ੍ਹਾਂ ਵਾਹ ਵਾਹ ਕਰਨ ਲਗੇ, ਉਹ ਕੁਝ ਮਿੰਟਾਂ ਲਈ ਠਹਿਰ ਗਿਆ, ਅਤੇ ਲੋਕਾਂ ਵਲ ਤਕ ਕੇ ਪੁਛਿਆ।
“ਕ੍ਰਿਸ਼ਨ ਅਤੇ ਰਾਧਾ ਕੌਣ ਸਨ?"
ਕਿਸੇ ਨੂੰ ਐਨਾ ਹੌਸਲਾ ਨਾ ਹੋਇਆ ਕਿ ਜਵਾਬ ਦੇ ਸਕੇ, ਫੇਰ ਚਾਰੇ ਪਾਸਿਓਂ ਇਕ ਕਲ ਦੀ ਤਰ੍ਹਾਂ ਸ਼ਾਬਾਸ਼ ਦੀ ਅਵਾਜ਼ ਆਈ ਸਾਰੇ ਕਵੀ ਇਸ ਬਾਹਰਲੇ ਖਿਆਲ ਵਿਚ ਮਸਤ ਸਨ, ਅਤੇ ਵਾਹ ਵਾਹ ਦੇ ਬਿਨਾਂ ਕੁਝ ਨਹੀਂ ਸੀ ਜਾਣਦੇ, ਇਕ ਵਾਰੀ ਫੇਰ ਹਰ ਪਾਸੇ ਚੁਪ ਚਾਂ ਛਾ ਗਈ, ਹੁਣ ਲੋਕਾਂ ਦੇ ਦਿਲਾਂ ਵਿਚ ਕੰਵਲ ਦੀ ਕੋਈ ਇਜ਼ਤ ਨਹੀਂ ਸੀ, ਉਹ ਇਕ ਸਕੂਲ ਦੇ ਮੁੰਡੇ ਵਰਗਾ ਸੀ ਅਤੇ ਪੰਡਰਾਕ ਇਲਮ ਤੇ ਕਵਿਤਾ ਦਾ ਸ਼ਹਿਨਸ਼ਾਹ।
ਮਹਾਰਾਜ ਵੀ ਪੰਡਰਾਕ ਦੀ ਇਜ਼ਤ ਅਤੇ ਸਿਆਣਪ ਹੈਰਾਨੀ ਨਾਲ ਵੇਖ ਰਹੇ ਸਨ। ਇਸ ਦੇ ਦੋਹਰੇ ਅਤੇ ਬੋਲੀ ਨੂੰ ਅਸਮਾਨ ਤਕ ਫੈਲੀ ਹੋਈ

-੨੨-