ਪੰਨਾ:ਟੈਗੋਰ ਕਹਾਣੀਆਂ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਸਮਝਦੇ ਸਨ, ਜਿਸ ਵੇਲੇ ਉਹ ਦਰਬਾਰ ਵਿਚ ਰਾਗ ਨਾਲ ਦਿਲ ਖਿਚਵੀਆਂ ਕਵਿਤਾ ਦੀ ਗੂੰਜ ਪੈਦਾ ਕਰ ਰਿਹਾ ਸੀ, ਸਭ ਲੋਕ ਕੰਵਲ ਤੇ ਟੋਕ-ਮ-ਟੋਕੀ ਕਰ ਰਹੇ ਸਨ, ਉਨ੍ਹਾਂ ਦਾ ਖਿਆਲ ਸੀ, ਕਿ ਕੰਵਲ ਜੋ ਕੁਝ ਲਿਖਦਾ ਹੈ ਬਿਲਕੁਲ ਬੇ-ਮਤਲਬ ਅਤੇ ਫਯੂਲ ਹੁੰਦਾ ਹੈ, ਅਤੇ ਜੇ ਅਸੀਂ ਵੀ ਧਿਆਨ ਦੇਂਦੇ, ਸਾਰੇ ਦੋਹਰੇ ਸਿਧੇ ਅਤੇ ਖਿਆਲਾਂ ਤੋਂ ਖਾਲੀ ਹੁੰਦੇ ਹਨ, ਪਰ ਇਹ ਖਿਆਲ ਬਿਲਕੁਲ ਗਲਤ ਸੀ, ਅਸਲ ਵਿਚ ਪੰਡਰਾਕ ਵਿਚ ਅਸਲੀਅਤ ਹੀ ਨਹੀਂ ਸੀ, ਸਭ ਕੁਝ ਜ਼ਾਹਰੀ ਅਤੇ ਬਨਾਵਟੀ ਸੀ, ਪਰ ਉਸ ਵੇਲੇ ਅਸਲੀ ਉਤੇ ਨਕਲੀ ਜਿੱਤ ਪਾ ਚੁਕੀ ਸੀ ਕੰਵਲ ਦਿਲੀ ਖਿਆਲ ਲਿਖਦਾ ਅਤੇ ਪੰਡਰਾਕ ਲੋਕਾਂ ਨੂੰ ਖੁਸ਼ ਕਰਨ ਲਈ ਬਾਹਲੀਆਂ ਗੱਲਾਂ ਉਸ ਦੇ ਸਾਰੇ ਦੋਹਰੇ ਅੱਖਰਾਂ ਦੀ ਬੰਦਸ਼ ਅਤੇ ਵਲ ਤੋਂ ਪਵਿਤ੍ਰ ਪਰ ਦਿਲ ਦੀ ਡੂੰਘਾਈ ਤੋਂ ਬਾਹਰ, ਉਸ ਦੇ ਦੋਹਰਿਆਂ ਵਿਚ ਮਿੱਠੀ ਮਿੱਠੀ ਪੀੜ ਹੁੰਦੀ ਅਤੇ ਕਿਸੇ ਦੀ ਪਾਜੇਬ ਦੀ ਛਨਕ ਹੁੰਦੀ ਸੀ, ਪਰ ਲੋਕ ਨਮਾਇਸ਼ ਤੇ ਮਸਤ ਹੁੰਦੇ ਸਨ।
ਨਾਰਾਇਣ ਰਾਓ ਨੇ ਹੈਰਾਨੀ ਦੀ ਨਜ਼ਰ ਨਾਲ ਕੰਵਲ ਵਲ ਵੇਖਿਆ ਕਿਉਂਕਿ ਉਨ੍ਹਾਂ ਨੂੰ ਆਪਣੇ ਦਰਬਾਰੀ ਕਵੀ ਦੀ ਬੇਇਜ਼ਤੀ ਮਨਜ਼ੂਰ ਨਹੀਂ ਸੀ, ਉਹ ਉਸਦੀ ਬੇਇਜ਼ਤੀ ਆਪਣੀ ਸਮਝ ਦੇ ਸਨ, ਇਸ ਕਰਕੇ ਉਨ੍ਹਾਂ ਨੇ ਫੇਰ ਕਿਸਮਤ ਪਰਖਣ ਲਈ ਉਸਨੂੰ ਸਟੇਜ ਤੇ ਆਉਣ ਲਈ ਕਿਹਾ, ਪਰ ਇਸ ਗਲ ਦਾ ਕੋਈ ਫਾਇਦਾ ਨਾ ਹੋਇਆ ਪਤਾ ਨਹੀਂ ਉਹ ਕਿਸ ਖਿਆਲ ਵਿਚ ਮਗਣ ਸੀ, ਉਸ ਦੇ ਦਿਲ ਤੇ ਦੁਸ਼ਮਨ ਦਾ ਰ੍ਹੋਬ ਕੁਝ ਇਸ ਤਰ੍ਹਾਂ ਛਾ ਚੁਕਾ ਸੀ ਕਿ ਉਠਣ ਦਾ ਨਾਂ ਨਹੀਂ ਸੀ ਲੈਂਦਾ ਉਸਨੂੰ ਉਸ ਵੇਲੇ ਆਪਣੇ ਮਾਲਕ ਦੇ ਇਸ਼ਾਰੇ ਦੀ ਵੀ ਪਰਵਾਹ ਨਹੀਂ ਸੀ, ਉਹ ਚੁਪ ਚਾਪ ਆਪਣੀ ਜਗ੍ਹਾ ਤੇ ਧਿਆਨ ਨੀਵਾਂ ਪਾ ਕੇ ਪਥਰ ਦੀ ਮੂਰਤੀ ਦੀ ਤਰ੍ਹਾਂ

-੨੩-