ਪੰਨਾ:ਟੈਗੋਰ ਕਹਾਣੀਆਂ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਜਿਨ੍ਹਾਂ ਨੂੰ ਅਜ ਤੋਂ ਕੁਝ ਦਿਨ ਪਹਿਲਾਂ ਉਹ ਜਿਗਰ ਦੇ ਟੁਕਰੇ ਸਮਝਦਾ ਸੀ, ਪਰ ਅਜ............
ਇਸ ਨੇ ਇਕ ਇਕ ਕਾਗਜ਼ ਨੂੰ ਫੜ ਕੇ ਉਸ ਦੇ ਕਈ ਟੋਟੇ ਕੀਤੇ ਅਤੇ ਫੇਰ ਡੱਬੀ ਦੀ ਤੀਲੀ ਬਾਲਕੇ ਉਨ੍ਹਾਂ ਨੂੰ ਸਾੜਦੇ ਹੋਏ ਕਿਹਾ।
"ਐ ਦਿਲ ਦੀ ਮਲਕਾ, ਮੈਂ ਸਭ ਕੁਝ ਤੇਰੇ ਲਈ ਕਰ ਰਿਹਾ ਹਾਂ, ਇਹ ਸਭ ਨਿੰਕਮੇ ਹਨ ਜੋ ਇਨ੍ਹਾਂ ਵਿਚ ਕੁਝ ਅਸਰ ਹੁੰਦਾ, ਤਾਂ ਅਜ ਇਸ ਮੁਕਾਬਲੇ ਦੀ ਅੱਗ ਵਿਚੋਂ ਇਹ ਕੁੰਦਨ ਬਣਕੇ ਨਿਕਲਦੇ, ਪਰ ਉਹ ਇਹ ਇਕ ਘਾਹ ਦੇ ਤੀਲੇ ਤੋਂ ਵੀ ਨਿੰਕਮੇ ਨਿਕਲੇ, ਅਤੇ ਹੁਣ ਕੁਝ ਮਿੰਟਾਂ ਤੋਂ ਪਿਛੋਂ ਇਹ ਸਿਰਫ ਸੁਆਹ ਦਾ ਢੇਰ ਬਣ ਜਾਣਗੇ ਮੇਰੇ ਹੀ ਸਾਹਮਣੇ ਮੇਰੀ ਮੇਹਨਤ ਸੜ ਕੇ ਸੁਆਹ ਦਾ ਢੇਰ ਹੋ ਜਾਏਗੀ, ਕੀ ਦੁਨੀਆਂ ਦੀ ਨਜ਼ਰ ਵਿਚ ਮੇਰੀ ਇਹੋ ਕੀਮਤ ਸੀ?"
ਉਸਦੀਆਂ ਅੱਖਾਂ ਵਿਚ ਅਥਰੂ ਸਨ, ਅਤੇ ਦਿਲ ਵਿਚ ਪੀੜ।
ਰਾਤ ਬਹੁਤੀ ਬੀਤ ਚੁਕੀ ਸੀ, ਚੰਦ ਬਦਲਾਂ ਵਿਚ ਛੁਪ ਗਿਆ, ਹਰ ਪਾਸੇ ਹਨੇਰਾ ਸੀ ਪਪੀਹਾ ਵੀ ਚੁੱਪ ਹੋ ਗਿਆ, ਹਰ ਪਾਸੇ ਚੁੱਪ ਸੀ, ਕੰਵਲ ਨੇ ਆਪਣੇ ਕਮਰੇ ਦੀਆਂ ਬਾਰੀਆਂ ਫੇਰ ਖੋਲੀਆਂ, ਪਰ ਹੁਣ ਉਹ ਪਹਿਲਾਂ ਵਰਗੀ ਰੌਣਕ ਅਤੇ ਸੁਹਪਣ ਨਹੀਂ ਸੀ, ਸਗੋਂ ਹਰ ਪਾਸੇ ਉਦਾਸੀ ਉਦਾਸੀ ਸੀ, ਕਾਲੀ ਅਤੇ ਡਰਾਉਣੀ ਰਾਤ ਦੇਖਕੇ ਉਸਦਾ ਦਿਲ ਡਰ ਗਿਆ ਉਸਨੂੰ ਖਲੋਣਾ ਕਠਣ ਹੋ ਗਿਆ, ਉਸਨੇ ਮਕਾਨ ਦੇ ਸਾਰੇ ਬੂਹੇ ਖੋਲ ਦਿਤੇ ਆਪਣੇ ਬਿਸਤਰੇ ਉਤੇ ਵਖੋ ਵਖ ਤਰ੍ਹਾਂ ਦੇ ਫੁਲ ਖਲੇਰ ਦਿਤੇ ਅਤੇ ਖਾਸ ਤੌਰ ਤੇ ਸਰ੍ਹਾਨੇ ਦੀ ਥਾਂ ਇਕ ਢੇਰ ਜਿਹਾ ਲਾ ਦਿਤਾ ਫੇਰ ਉਨ੍ਹਾਂ ਉਤੇ ਗੁਲਾਬ ਅਤਰ ਛਿਨਕ ਦਿਤਾ, ਫੇਰ ਕਮਰੇ ਵਿਚ ਲਗੇ ਹੋਏ ਸਾਰੇ ਫਲੂਸ ਵਖੋ ਵਖ ਰੰਗਾਂ ਦੀ ਰੌਸ਼ਨੀ ਨਾਲ ਜਗਾ ਦਿਤੇ ਬਾਹਰ ਹਨੇਰਾ ਹੋਣ ਕਰਕੇ ਹਰ ਪਾਸੇ

-੨੫-