ਪੰਨਾ:ਟੈਗੋਰ ਕਹਾਣੀਆਂ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੁਲ ਕਿਸਦੀ!



ਸੁੰਦਰਾਂ, ਅਮੀਰ ਘਰਾਣੇ ਦੀ ਲਾਡਲੀ ਧੀ ਸੀ। ਉਸ ਦੇ ਪਤੀ ਪਿਆਰੇ ਲਾਲ ਦੀ ਹਾਲਤ ਸ਼ੁਰੂ ਵਿਚ ਕੁਝ ਚੰਗੀ ਨਹੀਂ ਸੀ, ਪਰ ਪਿਛੋਂ ਧਨ ਪੈਦਾ ਕਰ ਕੇ ਉਸਨੇ ਆਪਣੀ ਹਾਲਤ ਚੰਗੀ ਬਨਾ ਲਈ।
ਜਦੋਂ ਤਕ ਹਾਲਤ ਚੰਗੀ ਨਹੀਂ, ਲੜਕੀ ਨੂੰ ਤਕਲੀਫ ਹੋਵੇਗੀ। ਇਹ ਸਮਝ ਕੇ ਉਸਦੇ ਮਾਂ ਪਿਓ ਨੇ ਉਸ ਨੂੰ ਸਾਹੁਰੇ ਨਾ ਜਾਣ ਦਿਤਾ ਇਕ ਪਾਸੇ ਅਮੀਰੀ ਦੂਸਰੇ ਪਾਸੇ ਗਰੀਬੀ, ਜ਼ਮੀਨ ਅਤੇ ਅਸਮਾਨ ਦਾ ਫਰਕ।
ਸੁੰਦ੍ਰਾ ਜਦੋਂ ਸਾਹੁਰੇ ਆਈ ਤਾਂ ਜਵਾਨੀ ਵਿਚ ਪੈਰ ਰੱਖ ਚੁਕੀ ਸੀ ਉਸਦਾ ਅੰਗ ਅੰਗ ਸੁੰਦ੍ਰਤਾ ਵਿਚ ਭਰਪੂਰ ਸੀ, ਗੁਲਾਬ ਦੀਆਂ ਪਤੀਆਂ ਵਰਗੇ ਬੁਲ੍ਹ, ਹਰਨ ਵਰਗੀਆਂ ਜਾਦੂ ਭਰੀਆਂ ਅੱਖਾਂ, ਕੁੰਡਲਾਂ ਵਾਲੇ ਵਾਲ ਵੇਖਕੇ ਕੌਣ ਸੀ ਜੇਹੜਾ ਆਪਣੇ ਦਿਲ ਨੂੰ ਸੰਭਾਲ ਸਕਦਾ ਸ਼ਾਇਦ ਗਰੀਬੀ ਦੇ ਕਾਰਨ ਪਿਆਰੇ ਲਾਲ ਆਪਣੀ ਸੋਹਣੀ ਵਹੁਟੀ ਨੂੰ ਆਪਣੇ ਕਾਬੂ ਵਿਚ ਨਹੀਂ ਸਮਝਦਾ ਸੀ, ਸ਼ਾਇਦ ਇਹੋ ਕਾਰਨ ਸੀ, ਕਿ ਉਸਦਾ ਇਹ ਸੰਦੇਹ ਉਸਦੇ ਸੁਭਾਓ ਵਿਚ ਵੜ ਗਿਆ ਅਤੇ ਉਸਦੀ ਬੇ ਅਤਬਾਰੀ ਦਿਨ-ਬ-ਦਿਨ ਵਧ ਰਹੀ ਸੀ।

-੨੮-