ਪੰਨਾ:ਟੈਗੋਰ ਕਹਾਣੀਆਂ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਸਕੀ, ਉਹ ਜ਼ਖਮੀਂ ਹੋਈ ੨ ਸ਼ੇਰਨੀ ਦੀ ਤਰ੍ਹਾਂ ਅੰਦ੍ਰੋ ਅੰਦ੍ਰ ਤੜਫਦੀ ਰਹੀ, ਹੁਣ ਸ਼ਕ ਨੇ ਦੋਨਾਂ ਦਿਲਾਂ ਵਿਚ ਜ਼ਮੀਨ ਅਸਮਾਨ ਦਾ ਫਰਕ ਪਾ ਦਿਤਾ, ਪਹਿਲਾਂ ਇਕ ਦਿਲ ਵਿਚ ਸ਼ਕ ਸੀ, ਪਰ ਹੁਣ ਦੂਜੇ ਵਿਚ ਵੀ ਨਫ੍ਰਤ ਪੈਦਾ ਹੋ ਗਈ।
ਜਦੋਂ ਸੁੰਦ੍ਰਾਂ ਦੇ ਸਾਹਮਣੇ ਪਿਆਰੇ ਲਾਲ ਦਾ ਸ਼ਕ ਪ੍ਰਗਟ ਹੋ ਗਿਆ ਤਾਂ ਦੁਨੀਆਂ ਦਾਰੀ ਦੀ ਸ਼ਰਮ ਵੀ ਨਾਲ ਹੀ ਉਡ ਗਈ ਉਹ ਹਰ ਗਲ ਵਿਚ ਸ਼ਕ ਜ਼ਾਹਰ ਕਰ ਕੇ ਆਪਣੀ ਭੋਲੀ ਭਾਲੀ ਪਤਨੀ ਨੂੰ ਤੰਗ ਕਰਨ ਲੱਗਾ, ਸੁੰਦਰਾਂ ਆਮ ਤੌਰ ਤੇ ਚੁੱਪ ਰਹਿਣ ਵਾਲੀ ਇਸਤ੍ਰੀ ਸੀ, ਪਰ ਇਹ ਦਿਲ ਦੀ ਪੀੜ ਉਸ ਕੋਲੋਂ ਨਾ ਸਹੀ ਗਈ ਅਤੇ ਵੇਲੇ ਕੁਵੇਲੇ ਪਤੀ ਨੂੰ ਕੌੜੀ ਗਲ ਕਹਿ ਕੇ ਸਮਝਾਉਣ ਦੀ ਬੇ-ਫਾਇਦਾ ਕੋਸ਼ਸ਼ ਕਰਨ ਲੱਗੀ, ਪਰ ਇਸ ਤੋਂ ਸ਼ਕ ਹਟਣ ਦੀ ਬਜਾਏ ਵਧਣ ਲੱਗਾ ਇਹ ਇਕ ਕੁਦਰਤੀ ਗੱਲ ਹੈ।
ਇਸ ਤਰ੍ਹਾਂ ਘਰੇਲੂ ਅਰਾਮ ਤੇ ਸੰਤਾਨ ਤੋਂ ਖਾਲੀ ਜੁਆਨ ਇਸਤ੍ਰੀ ਨੇ ਆਪਣਾ ਦਿਲ ਈਸ਼੍ਵਰ ਭਗਤੀ ਵਲ ਲਾ ਦਿਤਾ, ਅਤੇ ਬ੍ਰਹਮਚਾਰੀ ਪ੍ਰਮਾ ਨੰਦ ਦੀ ਚੇਲੀ ਬਣ ਗਈ, ਹੁਣ ਉਸਦੇ ਪ੍ਰੋਗਰਾਮ ਵਿਚ ਵੀ ਅਦਲਾ ਬਦਲੀ ਹੋਣ ਲੱਗੀ ਉਹ ਰੋਜ਼ ਮੰਦਰ ਜਾਣ ਲਗ ਪਈ, ਅਤੇ ਭਾਗਵਤ ਦੀ ਕਥਾ ਸੁਣਕੇ ਆਪਣੇ ਮਨ ਨੂੰ ਸੀਤਲ ਕਰਦੀ। ਨਰਮ ਦਿਲ ਪਿਆਰ ਭਗਤੀ ਦੇ ਰੂਪ ਵਿਚ ਬਦਲ ਕੇ ਆਪਣੇ ਗੁਰੂ ਦੇਵ ਦੇ ਚਰਨਾਂ ਵਿਚ ਲਗ ਗਿਆ।
ਪ੍ਰਮਾ ਨੰਦ ਸੁਆਮੀ ਦਾ ਜੀਵਨ ਕੀ ਹੈ?
ਇਹ ਦੂਰ ਨੇੜੇ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਸਨ ਸਾਰੇ ਉਨ੍ਹਾਂ ਨੂੰ ਉਚ ਨਿਗਾਹ ਨਾਲ ਹੀ ਨਹੀਂ ਸਨ ਤਕ ਦੇ ਕਿਉਂਕਿ ਉਨ੍ਹਾਂ ਦੀ ਪੂਜਾ ਵੀ ਕਰਦੇ ਸਨ।

-੩੦-