ਪੰਨਾ:ਟੈਗੋਰ ਕਹਾਣੀਆਂ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਤੇ ਆ ਡਿਗੀ, ਉਨ੍ਹਾਂ ਨੇ ਪੁੱਛਿਆ, "ਕਿਉਂ? ਕੀ ਹੋਇਆ। ਸੁਆਮੀ ਜੀ ਨੇ ਇਕ ਵਾਰੀ ਅੱਖਾਂ ਉਪਰ ਚੁਕੀਆਂ, ਅਤੇ ਫੇਰ ਉਸ ਕਿਤਾਬ ਉਤੇ ਲਾ ਦਿਤੀਆਂ।
"ਹੁਣ ਮੇਰੇ ਕੋਲੋਂ ਇਹ ਬੇ-ਇਜ਼ਤੀ ਨਹੀਂ ਸਹੀ ਜਾਂਦੀ, ਆਪਣੇ ਉਪਦੇਸ਼ ਨਾਲ ਮੈਨੂੰ ਇਸ ਝਗੜੇ ਵਿਚੋਂ ਕਢੋ, ਮੈਂ ਸਾਰੀ ਉਮਰ ਤੁਹਾਡੀ ਸੇਵਾ ਕਰਨੀ ਚਾਹੁੰਦੀ ਹਾਂ ਸਿਰਫ ਇਹੋ ਇਕ ਖਵਾਸ਼ ਬਾਕੀ ਹੈ, ਦੁਨੀਆਂ ਚੱਲਦੀ ਸ੍ਰਾਂ ਹੈ, ਜੋ ਜਾਨ ਵਾਲੀ ਹੈ, ਉਸਤੋਂ ਫਾਇਦਾ ਹੀ ਕੀ," ਸੁੰਦ੍ਰਾਂ ਦੀਆਂ ਅੱਖਾਂ ਗਿੱਲੀਆਂ ਸਨ, ਅਤੇ ਅਥਰੂ ਡਿਗ ਕੇ ਸਵਾਮੀ ਦੇ ਪੈਰ ਧੋ ਰਹੇ ਸਨ।
ਬ੍ਰਹਮਚਾਰੀ ਜੀ ਨੇ ਕਹਿ ਸੁਣ ਕੇ ਸੁੰਦ੍ਰਾਂ ਨੂੰ ਘਰ ਭੇਜ ਦਿਤਾ, ਪਰ ਉਸ ਦਿਨ ਤੋਂ ਉਨ੍ਹਾਂ ਦੇ ਸ਼ਾਸ਼ਤ੍ਰ ਪਾਠ ਦਾ ਟੁੱਟਾ ਹੋਇਆ ਪਦ ਜੁੜ ਨਾ ਸਕਿਆ, ਉਨ੍ਹਾਂ ਦੀ ਖਿਆਲੀ ਦੁਨੀਆ ਵਿਚ ਇਕ ਬਿਜਲੀ ਚਮਕ ਪਈ ਸੀ।
ਪਿਆਰੇ ਲਾਲ ਨੇ ਆ ਕੇ ਬੂਹਾ ਖੁਲ੍ਹਾ ਵੇਖਿਆ ਤਾਂ ਹੈਰਾਨ ਹੋ ਗਿਆ, ਫੇਰ ਕੜਕ ਕੇ ਬੋਲਿਆ, "ਇਥੇ ਕੌਣ ਆਇਆ ਸੀ।" ਗੁੱਸੇ ਦੇ ਕਾਰਨ ਉਸਦਾ ਹਰ ਇਕ ਅੰਗ ਕੰਬ ਰਿਹਾ ਸੀ।
"ਕੋਈ ਨਹੀਂ, ਪਰ ਮੈਂ ਆਪ ਹੀ ਸੁਆਮੀ ਜੀ ਦੇ ਕੋਲ ਗਈ ਸਾਂ।" ਸੁੰਦ੍ਰਾਂ ਦੇ ਖਿਆਲ ਬਾਗੀ ਸਨ।
ਪਿਆਰੇ ਲਾਲ ਤੇ ਜਿਸ ਤਰ੍ਹਾਂ ਪਹਾੜ ਟੁਟ ਪਿਆ ਹੋਵੇ, ਪਹਿਲਾਂ ਇਸਦਾ ਮੂੰਹ ਕਚ ਦੀ ਤਰ੍ਹਾਂ ਚਿੱਟਾ ਹੋਗਿਆ ਫੇਰ ਝਟ ਪਟ ਲਾਲ ਹੋ ਗਿਆ, ਉਸ ਨੇ ਪੁਛਿਆ, "ਕਿਉਂ ਗਈ ਸੀ।" ਜਿਸ ਤਰ੍ਹਾਂ ਗੁੱਸਾ ਡਰ ਵਿਚ ਬਦਲ ਗਿਆ ਸੀ ਉਸੇ ਤਰ੍ਹਾਂ ਵਧ ਗਿਆ।
"ਮੇਰੀ ਮਰਜ਼ੀ" ਸੁੰਦ੍ਰਾਂ ਦੀ ਹਰ ਗਲ ਵਿਚੋਂ ਬਾਗੀ ਹੋਣਾ ਮਹਿਸੂਸ ਹੁੰਦਾ ਸੀ, ਜ਼ਨਾਨੀ ਜਦੋਂ ਮੁਕਾਬਲੇ ਤੇ ਆਵੇ ਤਾਂ ਜ਼ੋਰਾਵਰ

-੩੨-