ਪੰਨਾ:ਟੈਗੋਰ ਕਹਾਣੀਆਂ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁਹਬਤ ਦਾ ਮੂਲ



ਮਨੋਹਰ ਅਤੇ ਰਮੇਸ਼ ਚਾਚੇ ਤਾਏ ਦੇ ਪੁਤਰ ਭਰਾ ਸਨ, ਸਾਕ ਦੂਰ ਦਾ ਸੀ ਪਰ ਵਡੇ ਪੀੜੀਆਂ ਤੋਂ ਕਠੇ ਰਹਿੰਦੇ ਆਏ ਸੀ, ਦੋਨਾਂ ਘਰਾਂ ਵਿਚ ਸਿਰਫ ਇਕ ਫੁਲਵਾੜੀ ਦਾ ਫਾਸਲਾ ਸੀ ਇਹੋ ਕਾਰਨ ਸੀ ਕਿ ਦੋਨਾਂ ਘਰਾਂ ਵਿਚ ਪਿਆਰ ਸੀ ਅਤੇ ਖਾਸ ਕਰ ਦੋਨਾਂ ਦਾ ਬਹੁਤ ਮੇਲ ਜੋਲ ਸੀ ਦੋਨੇਂ ਜਨੇ ਇਕ ਦੂਸਰੇ ਤੋਂ ਜਾਣ ਦੇਂਦੇ ਸਨ।
ਮਨੋਹਰ ਰਮੇਸ਼ ਕੋਲੋਂ ਸਤ ਅਠ ਵਰ੍ਹੇ ਵਡਾ ਸੀ ਜਦੋਂ ਰਮੇਸ਼ ਬਿਲਕੁਲ ਛੋਟਾ ਸੀ ਅਤੇ ਤੁਰ ਫਿਰ ਵੀ ਨਹੀਂ ਸੀ ਸਕਦਾ, ਮਨੋਹਰ ਨੇ ਉਸਨੂੰ ਕੁਛੜ ਚੁਕ ਕੇ ਸਵੇਰੇ ਅਤੇ ਸ਼ਾਮ ਨੂੰ ਪਿੰਡ ਦੇ ਖੇਤਾਂ ਅਤੇ ਇਸ ਫੁਲਵਾੜੀ ਦੀ ਸੈਰ ਕਰਾਈ ਸੀ।
ਬੇ-ਪਰਵਾਹ ਬਚਿਆਂ ਨੂੰ ਪਰਚਾਉਣ ਵਾਸਤੇ ਵਡਿਆਂ ਨੂੰ ਜਿਨੀ ਹੁਸ਼ਿਆਰੀ ਅਤੇ ਚਲਾਕੀ ਦੀ ਜ਼ਰੂਰਤ ਹੈ ਮਨੋਹਰ ਨੇ ਕਿਸੇ ਗਲੋਂ ਵੀ ਘਟ ਨਹੀਂ ਸੀ ਕੀਤੀ, ਕਿਉਂਕਿ ਉਨ੍ਹਾਂ ਵਿਚ ਪਿਆਰ ਦੀ ਇਕ ਸੋਨੇ ਦੀ ਜੰਜੀਰ ਸੀ, ਮਨੋਹਰ ਬਹੁਤਾ ਪੜ੍ਹਿਆ ਹੋਇਆ ਨਹੀਂ ਸੀ, ਉਸਨੂੰ ਫੁਲ ਫਲ ਲਾਉਣ ਦਾ ਬਹੁਤ ਚਾ ਸੀ, ਅਤੇ ਇਸ ਕੰਮ ਵਿਚ ਰਮੇਸ਼ ਉਸਦਾ ਸਾਥੀ ਸੀ, ਮਨੋਹਰ

-੩੬-