ਪੰਨਾ:ਟੈਗੋਰ ਕਹਾਣੀਆਂ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਹੈ, ਜਿਸ ਤਰ੍ਹਾਂ ਪਿਆਰ ਦੇ ਪਾਣੀ ਨਾਲ ਪਾਲਿਆ ਹੋਵੇ, ਵੱਡਾ ਕੀਤਾ ਹੋਵੇ, ਜੇ ਮੌਕਾ ਪਾ ਕੇ ਵਿਦਿਆ, ਅਕਲ ਪ੍ਰਾਪਤ ਕਰ ਕੇ ਪੂਰਾ ਪੂਰਾ ਆਦਮੀ ਬਣੇ, ਤਾਂ ਉਸ ਤੋਂ ਜ਼ਿਆਦਾ ਪਿਆਰੀ ਚੀਜ਼ ਦੁਨੀਆਂ ਵਿਚ ਹੋਰ ਕੀ ਹੋਵੇਗੀ, ਪਿਆਰ, ਪ੍ਰਮਾਤਮਾ ਦਾ ਦੂਸਰਾ ਨਾਮ ਹੈ।
ਰਮੇਸ਼ ਵੀ ਫੁਲਵਾੜੀ ਦਾ ਸ਼ੁਕੀਨ ਸੀ ਪਰ ਦੋਨਾਂ ਦੇ ਨਿਯਮ ਵਖੋ ਵਖ ਸਨ, ਮਨੋਹਰ ਦਾ ਦਿਲੀ ਸ਼ੌਕ ਸੀ, ਅਤੇ ਰਮੇਸ਼ ਦਾ ਦਿਮਾਗੀ, ਜ਼ਮੀਨ, ਦਰਖਤ, ਬੂਟੇ,ਬਿਲਕੁਲ ਸੇਵਾ ਦੀ ਚਾਹ ਹੀ ਨਹੀਂ ਕਰਦੇ, ਪਰ ਸੇਵਾ ਕਰਾ ਕੇ ਛੋਟੇ ਬਾਲਾਂ ਦੀ ਤਰ੍ਹਾਂ ਵੱਧ ਕੇ ਫੈਲਦੇ ਹਨ, ਉਨਾਂ ਨੂੰ ਕੋਸ਼ਸ਼ ਨਾਲ ਪਾਲਨਾ, ਵਡੇ ਕਰਨਾ ਮਨੋਹਰ ਦੀ ਕੁਦਰਤੀ ਚਾਲ ਸੀ, ਪਰ ਰਮੇਸ਼ ਉਨਾਂ ਨੂੰ ਸਾਇੰਸ ਦੀ ਨਜ਼ਰ ਨਾਲ ਵੇਖਦਾ ਸੀ ਬੀ ਬੀਜਿਆ ਜਾਂਦਾ ਹੈ, ਇਕ ਡੰਡੀ ਬਣਦੀ ਹੈ ਤੇ ਪਤੇ ਨਿਕਲਦੇ ਹਨ, ਕਲੀਆਂ ਲਗਦੀਆਂ ਨੇ ਫੁਲ ਖਿੜਦੇ ਹਨ ਇਹ ਸਭ ਗੱਲਾਂ ਵੇਖ ਕੇ ਰਮੇਸ਼ ਨੂੰ ਸੁਆਦ ਆਉਂਦਾ, ਉਹ ਕੁਦਰਤ ਦੀ ਇਸ ਸੋਹਣੀ ਕਾਰੀਗਰੀ ਨੂੰ ਦੇਖਕੇ ਹਸ ਪੈਂਦਾ, ਅੰਦਰੂਨੀ ਅੱਖ ਵਾਲਾ ਕੁਦਰਤ ਦਾ ਹਰ ਰਾਜ ਬੜੀ ਗੌਰ ਨਾਲ ਦੇਖਦਾ ਹੈ।
ਬੀ ਬੀਜਨਾ, ਪਿਉਂਦ ਲਾਨੀ ਖਾਦ ਪਾਨਾ ਟਾਹਣੀਆਂ ਬਨਣਾ ਆਦਿਕ ਇਨ੍ਹਾਂ ਗੱਲਾਂ ਦੀ ਬਾਬਤ ਰਮੇਸ਼ ਨੂੰ ਕਈ ਗੱਲਾਂ ਸੁਜਦੀਆਂ ਸਨ, ਮਨੋਹਰ ਉਸਦੀ ਹਰ ਗਲ ਖੁਸ਼ੀ ਨਾਲ ਮੰਨ ਲੈਂਦਾ ਸੀ, ਦੋਨੇਂ ਰਲ ਕੇ ਇਸ ਫੁਲਵਾੜੀ ਨੂੰ ਸਜਾਉਣ ਅਤੇ ਵਧਾਉਣ ਵਿਚ ਮਸਤ ਸਨ ਇਹ ਉਨ੍ਹਾਂ ਦਾ ਦਿਲੀ ਸ਼ੌਕ ਸੀ। ਦੁਨੀਆਂ ਦਾ ਸਾਰਾ ਧਨ ਅਤੇ ਸਾਰੀਆਂ ਖੁਸ਼ੀਆਂ ਇਕ ਪਾਸੇ ਅਤੇ ਦਿਲੀ ਸ਼ੌਕ ਦੂਸਰੇ ਪਾਸੇ।
ਬੂਹੇ ਦੇ ਕੋਲ ਫੁਲਵਾੜੀ ਦੇ ਇਕ ਕੋਨੇ ਵਿਚ ਪੱਕਾ ਚਬੂਤਰਾ ਸੀ, ਸ਼ਾਮ ਵੇਲੇ ਮਨੋਹਰ ਆਪਣਾ ਫਰਸ਼ੀ ਹੁੱਕਾ ਲੈ ਕੇ ਇਸ ਉਤੇ ਆ ਬੈਠਦਾ।

-੩੮-