ਪੰਨਾ:ਟੈਗੋਰ ਕਹਾਣੀਆਂ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ'


ਤਮਾਕੂ ਪੀਂਦਾ ਅਤੇ ਉਦਾਸ ਦਿਲ ਨਾਲ ਏਧਰ ਉਧਰ ਦੇਖਦਾ, ਹੁਕੇ ਦੇ ਧੂਏਂਂ ਦੀ ਤਰ੍ਹਾਂ ਉਸਦਾ ਵਕਤ ਵੀ ਹੌਲੀ ਹੌਲੀ ਉਡਦੇ ਹੋਏ ਖਿਆਲ ਵਿਚ ਖਤਮ ਹੋ ਜਾਂਦਾ ਸੀ ਛੁਟੀ ਦੇ ਪਿਛੋਂ ਰਮੇਸ਼ ਸਕੂਲੋਂ ਆਉਂਦਾ, ਤਾਂ ਮਨੋਹਰ ਦਾ ਮੂੰਹ ਵੇਖ ਕੇ ਪਤਾ ਲਗਦਾ ਕਿ ਹੁਣ ਤਕ ਸਿਰਫ ਮੇਰੀ ਹੀ ਉਡੀਕ ਸੀ, ਉਸ ਦੇ ਪਿਛੋਂ ਦੋਨੇਂ ਮਿਤ੍ਰ ਫੁਲਵਾੜੀ ਦੀ ਸੜਕਤੇ ਤੁਰਦੇ ਫਿਰਦੇ ਹੋਏ ਗੱਲਾਂ ਕਰਦੇ, ਅਤੇ ਜਦੋਂ ਸ਼ਾਮ ਦਾ ਹਨੇਰਾ ਖਿਲਰਨ ਲੱਗਦਾ, ਤਾਂ ਬੈਂਚ ਤੇ ਆ ਬੈਠਦੇ ਜਾਂਦੇ, ਕਦੀ ਦਿਲ ਨੂੰ ਖਿਚਣ ਵਾਲੀ ਠੰਡੀ ਹਵਾ ਦੇ ਬੁਲ੍ਹਿਆਂ ਨਾਲ ਦਰਖਤਾਂ ਦੇ ਪਤੇ ਹਿਲਦੇ ਸਨ, ਅਤੇ ਕਦੀ ਹਵਾ ਰੁਕਨ ਕਰਕੇ ਚੁਪ ਹੋ ਜਾਂਦੇ, ਨੀਲੇ ਅਸਮਾਨ ਤੇ ਤਾਰੇ ਚਮਕ ਦੇ ਸਨ, ਅਤੇ ਚੰਦ ਉਨਾਂ ਦੀ ਸਭਾ ਵਿਚ ਨੂਰੀ ਰਥ ਤੇ ਅਸਵਾਰ ਹੋ ਕੇ ਚਕਰ ਲਗਾਉਂਦਾ ਸੀ, ਇਸ ਕੁਦਰਤੀ ਰੰਗ ਨੂੰ ਵੇਖ ਕੇ ਦੋਨਾਂ ਦੇ ਦਿਲਾਂ ਵਿਚ ਖੁਸ਼ੀ ਦੇ ਸਮੁੰਦਰ ਵਾਂਗ ਠਾਠਾਂ ਮਾਰਨ ਲਗ ਪੈਂਦਾ।
ਰਮੇਸ਼ ਗੱਲਾਂ ਕਰਦਾ ਮਨੋਹਰ ਚੁਪ ਚਾਪ ਸੁਣਦਾ, ਜਿਸ ਗੱਲ ਨੂੰ ਉਹ ਬਿਲਕੁਲ ਨਾ ਸਮਝ ਸਕਦਾ, ਓਹਨੂੰ ਉਹ ਵੀ ਚੰਗੀ ਲਗਦੀ ਜੇ ਇਹੋ ਜਹੀਆਂ ਗਲਾਂ ਕਿਸੇ ਹੋਰ ਦੇ ਮੂੰਹੋਂ ਸੁਣਦਾ ਤਾਂ ਉਸਨੂੰ ਪਾਗਲ ਸਮਝਦਾ ਇਸ ਤਰਾਂ ਦਾ ਅਸਾਗਰ ਸਾਥੀ ਲੈਕੇ ਰਮੇਸ਼ ਦੇ ਬੋਲਣ ਦੀ ਤਾਕਤ, ਅਤੇ ਖਿਆਲ ਦੀ ਤਾਕਤ ਦਿਨ-ਬ-ਦਿਨ ਵਧਦੀ ਜਾ ਰਹੀ ਸੀ, ਕੁਝ ਪੜੀਆਂ ਹੋਈਆਂ ਕੁਝ ਸੋਚੀਆਂ ਹੋਈਆਂ ਖਿਆਲ ਵਿਚ ਆਈਆਂ ਹੋਈਆਂ ਗਲਾਂ ਕਰਦਾ ਸੀ, ਆਪਣੇ ਤਜਰਬੇ ਨੂੰ ਛੁਪਾ ਰਖਦਾ ਸੀ, ਉਹ ਕੁਝ ਠੀਕ ਅਤੇ ਕੁਝ ਗਲਤ ਗਲਾਂ ਵੀ ਕਰਦਾ ਸੀ ਪਰ ਮਨੋਹਰ ਦਿਲ ਲਗਾ ਕੇ ਸੁਨਦਾ, ਅਤੇ ਕਦੀ ਕਦੀ ਕੋਈ ਸੁਆਲ ਵੀ ਕਰ ਲੈਂਦਾ, ਪਰ ਉਸ ਦੇ ਸ਼ਕ ਨੂੰ ਦੂਰ ਕਰਨ ਲਈ

-੩੯-