ਪੰਨਾ:ਟੈਗੋਰ ਕਹਾਣੀਆਂ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਜੋ ਕੁਝ ਰਮੇਸ਼ ਦੇ ਖਿਆਲ ਵਿਚ ਆਉਂਂਦਾ ਮਨੋਹਰ ਵਾਸਤੇ ਉਹ ਹੀ ਠੀਕ ਹੁੰਦਾ ਦੂਸਰੇ ਦਿਨ ਮਨੋਹਰ ਓਸੇ ਚਬੂਤਰੇ ਤੇ ਬੈਠ ਕੇ ਉਨ੍ਹਾਂ ਗੱਲਾਂ ਨੂੰ ਆਪਣੇ ਦਿਮਾਗ ਨਾਲ ਦੁਹਰਾਂਦਾ ਅਤੇ ਸੋਚਦਾ।
ਉਨ੍ਹਾਂ ਦਿਨਾਂ ਵਿਚ ਇਹ ਬਹੁਤ ਹੈਰਾਨੀ ਵਾਲੀ ਗਲ ਹੋਈ, ਮਨੋਹਰ ਦੇ ਬਾਗ ਅਤੇ ਰਮੇਸ਼ ਦੇ ਮਕਾਨ ਦੇ ਵਿਚਕਾਰ ਇਕ ਬਰਸਾਤੀ ਨਾਲਾ ਸੀ ਉਸਦੀ ਜ਼ਮੀਨ ਵਿਚ ਸੁੱਕਾ ਹੋਯਾ ਅੰਬ ਦਾ ਬੂਟਾ ਸੀ, ਇਕ ਦਿਨ ਮਨੋਹਰ ਦਾ ਨੌਕਰ ਇਸ ਦੀ ਲਕੜੀ ਕੱਟਣ ਲਗਾ ਤਾਂ ਰਮੇਸ਼ ਦੇ ਨੌਕਰ ਨੇ ਉਸ ਨੂੰ ਮਨਾਂ ਕੀਤਾ,ਦੋਨੇ ਨੌਕਰ ਸਨ ਅਕਲ ਤੋਂ ਖਾਲੀ, ਦੁਨੀਆਂ ਦੇ ਦੀ ਉਂਚ ਨੀਂਚ ਤੋਂ ਬੇ-ਖਬਰ, ਬਿਲਕੁਲ ਬੇ-ਅੱਕਲ, ਗਾਲੀ ਗਲੋਚ ਤੱਕ ਗੱਲ ਚਲੀ ਗਈ ਦੋਨਾਂ ਨੇ ਜਿਥੋਂ ਤੱਕ ਹੋ ਸਕਿਆ ਖੁਲ੍ਹੇ ਦਿਲ ਨਾਲ ਕੰਮ ਲਿਆ, ਕਿ ਜੇ ਉਨ੍ਹਾਂ ਗਾਲ੍ਹਾਂ ਦਾ ਕੋਈ ਵਜੂਦ ਹੁੰਦਾ ਤਾਂ ਜ਼ਰੂਰ ਓਹ ਨਾਲਾ ਭਰ ਜਾਂਦਾ।
ਇਹ ਗਲ ਇਥੋਂ ਤੱਕ ਵਸੀ ਕਿ ਮਨੋਹਰ ਦੇ ਪਿਤਾ ਦੇਵੀ ਦਾਸ ਅਤੇ ਰਮੇਸ਼ ਦੇ ਪਿਤਾ ਦੀਨਾ ਨਾਥ ਵਿਚ ਮੁਕਦਮਾ ਸ਼ੁਰੂ ਹੋਗਿਆ ਇਸ ਨਾਲੇ ਉਤੇ ਕਿਸ ਦਾ ਹੱਕ ਹੈ?
ਨੇੜੇ ਤੇੜੇ ਦੇ ਸ਼ਹਿਰਾਂ ਵਿਚ ਜਿਨੇਂ ਵਡੇ ਵਕੀਲ, ਬਰਿਸਟਰ ਸਨ, ਉਹ ਕਿਸੇ ਨਾ ਕਿਸੇ ਪਾਸਿਓਂ ਖੜੇ ਹੋਕੇ ਲੰਬੇ ਚੌੜੇ ਲੈਕਚਰਾਂ ਨਾਲ ਆਪਣੇ ੨ ਮੁਦੱਈ ਦੀ ਸਫਾਈ ਪੇਸ਼ ਕਰਨ ਲਗੇ ਦੋਨਾਂ ਪਾਸਿਓਂ ਜਿਨਾਂ ਰੁਪਿਯਾ ਖ਼ਰਚ ਹੋਇਆ ਉਨ੍ਹਾਂ ਪਾਣੀ ਸੌਣ ਭਾਦ੍ਰੋਂ ਦੇ ਮਹੀਨੇ ਵਿਚ ਉਸ ਨਾਲੇ ਵਿਚ ਨਹੀਂ ਸੀ ਆਇਆ। ਇਹ ਸੀ ਝਗੜੇ ਦਾ ਫਲ।
ਓੜਕ ਫੈਸਲਾ ਦੇਵੀ ਦਾਸ ਦੇ ਹੱਕ ਵਿਚ ਹੋਇਆ ਕਿ ਨਾਲਾ ਉਨ੍ਹਾਂ ਦਾ ਹੈ, ਅਤੇ ਉਸ ਅੰਬ ਦੇ ਦਰਖਤ ਦੇ ਵੀ ਉਹੋ ਹੀ ਮਾਲਕ ਹਨ ਜਿਸਦੀ ਲਕੜੀ ਉਨ੍ਹਾਂ ਦਾ ਨੌਕਰ ਲੈਣ ਆਇਆ ਸੀ, ਅਤੇ ਜਿਸਦੇ ਮੁਕਦਮੇ

-੪o-