ਪੰਨਾ:ਟੈਗੋਰ ਕਹਾਣੀਆਂ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਟੈਗੋਰ ਕਹਾਣੀਆਂ


ਸ਼ਾਮ ਨੂੰ ਰੌਸ਼ਨੀ ਦੇ ਪਿਛੋਂ, ਮਨੋਹਰ ਰਮੇਸ਼ ਦੇ ਘਰ ਵਲ ਗਿਆ, ਦੀਨਾ ਨਾਥ ਮੰਜੀ ਤੇ ਬੈਠ ਕੇ ਠੰਡੀ ਹਵਾ ਨਾਲ ਆਪਣੇ ਦਿਲ ਦੀ ਸੜਨ ਨੂੰ ਸ਼ਾਂਤ ਕਰ ਰਿਹਾ ਸੀ, ਪੈਰਾ ਦੀ ਅਵਾਜ਼ ਸੁਣ ਕੇ ਤ੍ਰਬਕ ਉਠਿਆ, ਅਵਾਜ਼ ਵਿਤੀ।
"ਕੌਣ ਹੈ?"
ਮਨੋਹਰ ਉਤੇ ਘੜਿਆਂ ਬਧੀ ਪਾਣੀ ਫਿਰ ਗਿਆ ਪਰ ਉਥੇ ਹੀ ਜਮ ਗਏ, ਉਸਨੂੰ ਇੰਝ ਮਹਿਸੂਸ ਹੋਇਆ, ਕਿ ਜਿਸ ਤਰ੍ਹਾਂ ਓਹ ਚੋਰੀ ਕਰਨ ਆਯਾ ਸੀ, ਤੇ ਹੁਣ ਫੜਿਆ ਗਿਆ ਹੈ, ਉਹ ਸੜਦੀ ਪੈਰੀਂ ਜਾਣਾ ਚਾਹੁੰਦਾ ਸੀ, ਕਿ ਫਿਰ ਅਵਾਜ਼ ਆਈ।
"ਕੌਣ ਹੈ?"
"ਮੈਂ ਹਾਂ।"
ਉਸਦੀ ਅਵਾਜ਼ ਕੰਬ ਰਹੀ ਸੀ, ਗਲਾ ਭਰ ਆਯਾ ਸੀ ਤੇ ਗਲਾਂ ਰੁਕ ਰੁਕ ਕੇ ਕਹਿ ਰਿਹਾ ਸੀ।
"ਕਿਸ ਨੂੰ ਲਭਨ ਆਇਆ ਹੈ? ਘਰ ਕੋਈ ਨਹੀਂ" ਮਨੋਹਰ ਫੇਰ ਬਾਗ ਵਿਚ ਆਕੇ ਚੁਪ ਚਾਪ ਬੈਠ ਗਿਆ, ਉਸਨੂੰ ਇਸ ਤਰਾਂ ਜਾਪਨ ਲਗਾ, ਕਿ ਅੱਜ ਕੋਈ ਵਡਮੂਲੀ ਚੀਜ਼ ਗੁਆਚ ਗਈ ਹੈ ਇਕ ਇਕ ਕਰਕੇ ਰਮੇਸ਼ ਦੇ ਮਕਾਨ ਦੇ ਸਾਰੇ ਬੂਹੇ ਬੰਦ ਹੋ ਗਏ,ਛੇਕਾਂ ਵਿਚੋਂ ਜੇਹੜਾ ਚਾਨਣ ਦਿਸਦਾ ਸੀ, ਓਹ ਵੀ ਹੌਲੀ ੨ ਬਸ ਹੋ ਗਿਆ, ਹਨੇਰੇ ਵਿਚ ਮਨੋਹਰ ਨੂੰ ਮਹਿਸੂਸ ਹੋਇਆ ਕਿ ਰਮੇਸ਼ ਦੇ ਘਰ ਦੇ ਸਾਰੇ ਬੂਹੇ,ਸਿਰਫ ਮੇਰੇ ਵਾਸਤੇ ਹੀ ਬੰਦ ਹੋਏ ਹਨ, ਅਤੇ ਇਸ ਹਨੇਰੇ ਵਿਚ ਸਿਰਫ ਮੈਂ ਹੀ ਕਲਾ ਖੜਾ ਹਾਂ, ਦੁਨੀਆਂ ਵਿਚ ਨਾ ਕੋਈ ਮੇਰਾ ਸਾਥੀ ਹੈ, ਨਾਂ ਮਦਤਗਾਰ।
ਦੂਜੇ ਦਿਨ ਉਸੇ ਤਰ੍ਹਾਂ ਮਨੋਹਰ ਫੇਰ ਆਕੇ ਚਬੂਤਰੇ ਤੇ ਬੈਠਾ,

-੪੨-