ਪੰਨਾ:ਟੈਗੋਰ ਕਹਾਣੀਆਂ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਸੋਚਿਆ ਸੀ,ਕਿ ਸਦ ਅੱਜ ਰਮੇਸ਼ ਆਏਗਾ,ਉਸਦੇ ਦਿਮਾਗ ਵਿਚ ਇਹ ਗੁਮਾਨ ਵੀ ਨਹੀਂ ,ਜੋ ਰੋਜ਼ ਆਉਦਾ ਦਿਹਾ, ਓਹ ਅਜ ਨਹੀਂ ਆ ਸਕਦਾ, ਉਸਨੂੰ ਕੀ ਪਤਾ ਸੀ ਕਿ ਪਿਆਰ ਦੀ ਜੰਜ਼ੀਰ ਅੱਜ ਤੋਂ ਨਿਰਬਲ ਹੋ ਗਈ, ਓਸ ਪਾਸਿਓਂ ਤਾਂ ਓਹ ਇਨ੍ਹਾਂ ਲਾ-ਪਰਵਾਹ ਸੀ, ਕਿ ਉਸ ਨੂੰ ਪਤਾ ਵੀ ਨਾ ਲਗਾ, ਕਿ ਉਸਦੇ ਜੀਵਨ ਦਾ ਸਾਰਾ ਅਰਾਮ ਕਿਸੇ ਦੁਖ ਦੇ ਢੂੰਗ ਟੋਏ ਵਿਚ ਜਾ ਰਹੇ ਹਨ । ਅਜ ਇਕ ਦਮ ਹੀ ਉਸਦੇ ਸੁਫਨਿਆਂ ਦਾ ਅੰਤ ਹੋ ਗਿਆ, ਉਸਨੂੰ ਭੁਲ ਕੇ ਵੀ ਇਹ ਖਿਆਲ ਨਾ ਆਇਆ ਕਿ ਇਹ ਹੋ ਸਕਦਾ ਹੈ ? ਪਰ ਅਜ ਝਟ ਪਟ ਖੁਲ੍ਹੇ ਤੌਰ ਦੇ ਉਸਦੇ ਸਾਹਮਣੇ ਸੀ, ਪਰ ਹੁਣ ਤਕ ਇਸ ਗਲ ਤੇ ਭਰੋਸਾ ਨਹੀਂ ਸੀ ਆਉਂਦਾ ਕਿ ਪਿਆਰ ਦੇ ਦਰਿਯਾ ਦਾ ਪੁਲ ਬਿਲਕੁਲ ਵੱਟ ਗਿਆ ਹੈ।
ਓਹ ਰੋਜ਼ ਉਸੇ ਤਰ੍ਹਾਂ ਸ਼ਾਮ ਨੂੰ ਚਬੂਤਰੇ ਤੇ ਆ ਬੈਠਦਾ, ਕਿ ਸ਼ਾਇਦ ਅਜ ਹੀ ਰਮੇਸ਼ ਆ ਜਾਵੇ,ਪਰ ਇਹ ਨਾ ਹੋਣਾ ਸੀ,ਅਤੇ ਨਾ ਹੋਇਆ ਜੋ ਹਮੇਸ਼ਾ ਆਉਂਦਾ ਸੀ ਓਹ ਭੁਲਕੇ ਵੀ ਇਧਰ ਨਾ ਮੁੜਿਆ,ਮਨੋਹਰ ਨੇ ਸੋਚਿਆ, ਐਤਵਾਰ ਪਹਿਲੇ ਤਰੀਕੇ ਦੇ ਨਾਲ ਸਵੇਰੇ ਹੀ ਰਮੇਸ਼ ਆਇਗਾ, ਪਰ ਨਾਲ ਹੀ ਇਕ ਤਰ੍ਹਾਂ ਦਾ ਡਰ ਸੀ, ਜੋ ਦਿਲ ਦੇ ਇਸ ਖਿਆਲ ਨੂੰ ਵੱਧਣ ਨਹੀਂ ਦਿੰਦਾ ਤੇ ਨਾ ਹੀ ਇਹ ਖਿਆਲ ਬਿਲਕੁਲ ਜਾਂਦਾ ਸੀ।
ਸਵੇਰਾ ਹੋਇਆ, ਦਿਨ ਚੜਿਯਾ, ਸੂਰਜ ਨਿਕਲ ਆਯਾ, ਪਰ ਰਮੇਸ਼ ਨਾ ਆਇਯਾ,ਮਨੋਹਰ ਨੇ ਸੋਚਿਯਾ,ਰੋਟੀ ਖਾ ਕੇ ਆਏਗਾਂ, ਪਰ ਉਹ ਵੇਲਾ ਵੀ ਲੰਘ ਗਿਯਾ ਫੇਰ ਸੋਚਿਯਾ,ਖਾ ਕੇ ਸੌਂ ਗਿਯਾ ਹੋਵੇਗਾ,ਜਾਗ ਕੇ ਆਏਗਾ, ਇਹ ਪਤਾ ਨਹੀਂ ਕਿ ਨੀਂਦ੍ਰ ਕਦੋਂ ਖਲੀ ਪਰ ਸਾਰਾ ਦਿਨ ਬੀਤ ਗਿਯਾ, ਰਮੇਸ਼ ਨਾ ਆਇਯਾ, ਮਨੋਹਰ ਦੀਯਾ ਅੱਖਾਂ ਰਮੇਸ਼

-੪੩-