ਪੰਨਾ:ਟੈਗੋਰ ਕਹਾਣੀਆਂ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਧਵੀ


ਮਹਾਰਾਜਾ ਭੋਜ ਦਾ ਰਾਜ ਸੀ,-ਸਵੇਰ ਦਾ ਵੇਲਾ ਸੀ, ਜੰਗਲ ਵਿਚ ਕੁਦਰਤੀ ਫੁਲ ਖਿੜੇ ਹੋਏ ਸਨ, ਪੰਛੀ ਟਾਹਣੀਆਂ ਤੇ ਚਹਿਚਹਾ ਰਹੇ ਸਨ, ਦਰਖਤ ਦੇ ਥਲੇ ਬੈਠੀ ਹੋਈ ਇਕ ਕੁਆਰੀ ਕੁੜੀ ਗਾ ਰਹੀ ਸੀ, ਰਾਗ ਦਾ ਦਰਯਾ ਵਹਿ ਰਿਹਾ ਸੀ, ਸੁਰੀਲੀ ਅਵਾਜ਼ ਜੰਗਲ ਦੇ ਇਕ ਸਿਰੇ ਤੋਂ ਲੈ ਕੇ
ਦੂਸਰੇ ਸਿਰੇ ਤਕ ਜਾ ਰਹੀ ਸੀ, ਸੁੰਦਰੀ ਉਠੀ ਅਤੇ ਮੰਦਰ ਵਲ ਟੁਰ ਪਈ।
ਇਕ ਦਿਨ ਅਚਾਰੀਆ ਆਪਣੀ ਛੋਟੀ ਜਿਹੀ ਕੁਟੀਆਂ ਵਿਚ ਸੁਤੇ ਪਏ ਸਨ, ਰਾਤ ਤਿੰਨਾਂ ਪਹਿਰਾਂ ਤੋਂ ਵਧ ਬੀਤ ਚੁਕੀ ਸੀ, ਉਨ੍ਹਾਂ ਦੇ ਕੰਨਾਂ ਵਿਚ ਖਾਸ ਤਰ੍ਹਾਂ ਦੀ ਅਵਾਜ਼ ਪੈਦਾ ਹੋਈ, ਉਹ ਉਠ ਪਏ ਅਤੇ ਜੰਗਲ ਵਿਚ ਪੂਜਾ ਵਾਸਤੇ ਫੁਲ ਤੋੜਨ ਗਏ, ਤਦ ਉਹ ਕੁੜੀ ਇਕ ਫੁਲ ਦੀ ਝਾੜੀ ਵਿਚ
ਪਈ ਹੋਈ ਮਿਲੀ ਉਸੇ ਦਿਨ ਤੋਂ ਅਚਾਰੀਆ ਬਾਪ ਦੀ ਨਜ਼ਰ ਨਾਲ ਉਸ ਦੀ ਪਾਲਣਾ ਕਰਦੇ ਰਹੇ।
ਜਿਸ ਵੇਲੇ ਤੋਂ ਲੜਕੀ ਦੇ ਮੂੰਹ ਵਿਚੋਂ ਅਵਾਜ਼ ਨਿਕਲੀ ਉਸੇ ਵੇਲੇ ਤੋਂ ਉਸਦੀ ਰਾਗ ਵਿਦਿਯਾ ਜਾਗ ਪਈ, ਅਜ ਅਚਾਰੀਆ ਦਾ ਗਲਾ ਖਰਾਬ

-੪੫-