ਪੰਨਾ:ਟੈਗੋਰ ਕਹਾਣੀਆਂ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਟੈਗੋਰ ਕਹਾਣੀਆਂ

ਉਸ ਕੋਲੋਂ ਪੁਛਿਆ।
"ਮਹਾਰਾਜ ਦਾ ਕੀ ਹੁਕਮ ਹੈ?"
"ਆਪ ਦੀ ਕੁੜੀ ਦੀ ਕਿਸਮਤ ਬਹੁਤ ਚੰਗੀ ਹੈ, ਮਹਾਰਾਜ ਨੇ ਉਸ ਨੂੰ ਬੁਲਾਇਆ ਹੈ।"
"ਉਨ੍ਹਾਂ ਦੀ ਕੀ ਮਰਜ਼ੀ ਹੈ?"
"ਅਜ ਰਾਤ ਨੂੰ ਰਾਜ ਕੁਮਾਰੀ ਕਾਮ ਭੋਜ ਪਤੀ ਦੇ ਮਹੱਲ ਵਿਚ ਜਾਏਗੀ ਮਾਧਵੀ ਨੂੰ ਉਹਨਾਂ ਦੀ ਸਹੇਲੀ ਬਣ ਕੇ ਜਾਣਾ ਹੋਵੇਗਾ।"
ਅਚਾਰੀਆ ਦਾ ਸਿਰ ਚਕਰਾਉਣ ਲੱਗਾ, ਉਹ ਬੂਹੇ ਦੇ ਸਹਾਰੇ ਉਥੇ ਹੀ ਬੈਠ ਗਏ, ਰਾਤ ਦਾ ਵੇਲਾ ਰਾਜ ਕੁਮਾਰੀ ਦੇ ਜਾਣ ਦਾ ਸੀ।
ਰਾਜ ਰਾਣੀ ਨੇ ਮਾਧਵੀ ਨੂੰ ਬੁਲਾ ਕੇ ਕਿਆ, "ਰਾਜ ਕੁਮਾਰੀ ਉਥੇ ਖੁਸ਼ ਰਹੇ, ਉਸਦੀ ਜੁਮੇਂਵਾਰੀ ਤੇਰੇ ਉਤੇ ਹੈ।"
ਮਾਧਵੀ ਦੀਆਂ ਅੱਖਾਂ ਵਿਚੋਂ ਅਥਰੂ ਨਹੀਂ ਡਿਗੇ, ਪਰ ਇਸ ਤਰ੍ਹਾਂ ਪ੍ਰਤੀਤ ਹੋਇਆ, ਜਿਸ ਤਰ੍ਹਾਂ ਗਰਮੀ ਦੇ ਮੌਸਮ ਦੇ ਸੂਰਜ ਵਿਚੋਂ ਇਕ ਕਿਰਨ ਨਿਕਲ ਰਹੀ ਹੈ।
ਰਾਜ ਕੁਮਾਰੀ ਦੀ ਸਵਾਰੀ ਅਗੇ ਅਗੇ ਅਤੇ ਮਾਧਵੀ ਦੀ ਪਾਲਕੀ ਪਿਛੇ ਪਿਛੇ ਤੁਰ ਪਈ ਪਾਲਕੀ ਸਾਰੇ ਪਾਸਿਉਂ ਢੱਕੀ ਹੋਈ ਸੀ ਅਤੇ ਉਸ ਦੇ ਦੋਨੋਂ ਪਾਸੇ ਪਹਿਰਾ ਲੱਗਾ ਹੋਇਆ ਸੀ, ਸੜਕ ਦੇ ਕਿਨਾਰੇ ਤੇ ਲਗੇ ਹੋਏ ਦਰਖਤਾਂ ਦੀ ਟਾਹਣੀ ਤੇ ਪਈ ਹੋਈ ਧੂਲ ਦੀ ਤਰ੍ਹਾਂ ਅਚਾਰੀਆ ਪਏ ਸਨ,
ਅਤੇ ਉਨਾਂ ਦੇ ਕੋਲ ਕੁਮਾਰ ਸੈਨ ਚੁਪ ਚਾਪ ਖੜਾ ਸੀ, ਨੇੜੇ ਦੀਆਂ ਟਾਹਣੀਆਂ ਤੇ ਪੰਛੀ ਚਹਿ ਚਹਾ ਰਹੇ ਸਨ ਅੰਬ ਦੇ ਬੂਰ ਦੀ ਸੁਗੰਦੀ ਨਾਲ ਹਵਾਮਹਿਕੀ ਹੋਈ ਸੀ।

-੪੮-