ਪੰਨਾ:ਟੈਗੋਰ ਕਹਾਣੀਆਂ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਾਮਾਂ


ਸ਼ਾਮਾ ਅਤੇ ਮੈਂ ਇਕੱਠੇ ਪੜਦੇ ਰਹੇ ਹਾਂ ਅਤੇ ਬਚਪਨ ਦਾ ਮਸ਼ਹੂਰ ਖੇਡ ਵਹੁਟੀ ਗਭਰੂ ਵੀ ਖੇਡਿਆ ਹੈ, ਮੈਂ ਜਦੋਂ ਕਦੀ ਸ਼ਾਮਾ ਦੇ ਘਰ ਜਾਂਦਾ, ਤਾਂ ਉਸਦੀ ਮਾਂ ਬੜੇ ਪਿਆਰ ਨਾਲ ਮੈਨੂੰ ਮਠਿਆਈ ਦੇਂਦੀ ਅਤੇ ਬਿਠਾਂਦੀ, ਸਾਨੂੰ ਦੋਨਾਂ ਨੂੰ ਕੱਠੇ ਖੇਡਦੇ ਵੇਖ ਕੇ ਬਹੁਤ ਖੁਸ਼ ਹੁੰਦੀ, ਕਈ ਵਾਰੀ ਉਸਦੇ ਮੂੰਹੋਂ ਅਚਾਨਕ ਨਿਕਲ ਜਾਂਦਾ-
"ਕਿੰਨੀ ਸੋਹਣੀ ਜੋੜੀ ਏ।'
ਉਸ ਵੇਲੇ ਮੇਰੀ ਉਮਰ ਛੋਟੀ ਸੀ, ਪਰ ਫੇਰ ਵੀ ਸ਼ਾਮਾ ਦੀ ਮਾਂ ਦੇ ਦਿਲ ਦਾ ਖਿਆਲ ਮੈਂ ਸਮਝ ਲੈਂਦਾ ਸਾਂ ਇਹੋ ਕਾਰਨ ਸੀ ਕਿ ਮੈਂ ਸੋਚਨ ਲਗਾ, ਕਿ ਸ਼ਾਮਾ ਉਤੇ ਦੁਨੀਆਂ ਨਾਲੋਂ ਮੇਰਾ ਬਹੁਤ ਹੱਕ ਹੈ, ਏਸੇ ਕਰਕੇ ਮੈਂ ਸ਼ਾਮਾ ਤੇ ਹੁਕਮ ਵੀ ਚਲਾਉਂਦਾ ਸਾਂ, ਅਤੇ ਉਹ ਵੀ ਸਬਰ ਕਰਕੇ ਮੇਰੀਆਂ ਸਭ ਗਲਾਂ ਮੰਨਦੀ ਤੇ ਸੈਂਹਦੀ ਸੀ, ਗਲੀ ਦੇ ਸਾਰੇ ਲੋਕ ਸ਼ਾਮਾ ਦੀ ਸੁੰਦ੍ਰਤਾ ਨੂੰ ਸਲੌਦੇ ਸਨ, ਪਰ ਮੈਂ ਬੇ-ਸਮਝ ਸਾਂ, ਮੇਰੀ ਨਜ਼ਰ ਵਿਚ ਸੁਹੱਪਣ ਅਤੇ ਕੋਝਾਪਨ ਇਕ ਸੀ, ਮੈਂ ਤਾਂ ਸਿਰਫ ਏਨਾਂ ਹੀ ਜਾਨਦਾ ਸਾਂ ਕਿ ਸ਼ਾਮਾ ਮੇਰੀ ਹੈ ਅਤੇ ਸਿਰਫ ਮੇਰੀ।

-੫-