ਪੰਨਾ:ਟੈਗੋਰ ਕਹਾਣੀਆਂ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੀਵਨ ਘਟਨਾਂ


ਰਾਸ ਬਿਹਾਰੀ ਅਮੀਰ ਘਰਾਣੇ ਦਾ ਦੀਪਕ ਸੀ ਇਹੋ ਕਾਰਨ ਹੈ, ਕਿ ਉਹ ਜਿੰਨਾ ਖਰਚ ਕਰਨਾ ਜਾਣਦਾ ਸੀ, ਉਸਦਾ ਚੌਥਾ ਹਿਸਾ ਵੀ ਕਮਾਉਣਾ ਉਸਦੀ ਅਕਲ ਤੋਂ ਬਾਹਰ ਸੀ, ਨਤੀਜਾ ਇਹ ਹੋਇਆ ਕਿ ਵਡਿਆਂ ਦੀ ਜਾਇਦਾਦ ਖਤਮ ਹੋ ਗਈ ਅਤੇ ਹੁਣ ਉਸਨੂੰ ਕਿਸੇ ਕੋਲੋਂ ਮਦਦ ਦੀ ਲੋੜ ਮਹਿਸੂਸ ਹੋਈ, ਲਾ-ਪਰਵਾਹੀ ਆਦਮੀ ਨੂੰ ਕਿਸੇ ਗਲ ਜੋਗਾ ਨਹੀਂ ਛਡਦੀ।
ਸੋਹਣਾ, ਜੁਆਨ, ਗਾਉਣ ਵਜਾਉਣ ਵਿਕ ਚਤਰ, ਕੰਮ ਕਾਰ ਵਿਚ ਭੋਲਾ, ਦੁਨੀਆਂ ਲਈ ਨਿਕੰਮਾ ਰਾਜ ਬਿਹਾਰੀ ਜਿਸ ਸ਼ਾਨ ਨਾਲ ਪਹਿਲਾਂ ਨਿਕਲਦਾ ਸੀ ਉਹ ਤਾਂ ਰਹਿ ਗਈ ਇਕ ਪਾਸੇ ਹੁਣ ਤੇ ਉਹ ਰੋਟੀ ਵਲੋਂ ਵੀ ਤੰਗ ਸੀ, ਕਿਉਂਕਿ ਉਹਨੇ ਕਦੀ ਕੋਈ ਕੰਮ ਨਹੀਂ ਸੀ ਕੀਤਾ, ਇਸ ਕਰ ਕੇ ਉਸਨੂੰ ਇਹ ਪਤਾ ਹੀ ਨਹੀਂ ਸੀ ਕਿ ਕਮਾਉਣਾ ਕਿਹੜੀ ਚਿੜੀ ਦਾ ਨਾਂ ਹੈ। ਉਸ ਦਾ ਸੁਭਾਉ ਐਸ਼,ਪਸੰਦ ਸੀ, ਓੜਕ ਉਸਨੂੰ ਆਪਣਾ ਘਰ ਛਡ ਕੇ ਦੂਸਰੇ ਸ਼ਹਿਰ ਜਾਣਾ ਪਿਆ।
ਰਾਸ ਬਿਹਾਰੀ ਦੀ ਕਿਸਮਤ ਦਾ ਦੀਵਾ ਬਿਲਕੁਲ ਨਹੀਂ ਸੀ ਬੁਝਾ

-੫੦-