ਪੰਨਾ:ਟੈਗੋਰ ਕਹਾਣੀਆਂ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ



ਪਰ ਟਿਮ-ਟਮਾ ਰਿਹਾ ਸੀ,ਇਨ੍ਹਾਂ ਦਿਨਾਂ ਵਿਚ ਰਾਜਾ ਰਾਮੇਸ਼੍ਵਰ ਸਿੰਘ ਦਾ
ਇਲਾਕਾ ਕੋਰਟ ਆਫ ਵਾਰਡ ਕੋਲੋਂ ਉਨ੍ਹਾਂ ਨੂੰ ਮਿਲਿਆ ਉਨ੍ਹਾਂ ਨੇ ਜੀਵਨ ਦੇ ਰਸ ਅਤੇ ਖੁਸ਼ੀ ਵਾਸਤੇ ਇਕ ਨਾਟਕ ਕੰਪਨੀ ਸ਼ੁਰੂ ਕਰਨ ਦੀ ਸਲਾਹ ਕੀਤੀ, ਘੁੰਮ ਦੇ ਫਿਰਦੇ ਰਾਸ ਬਿਹਾਰੀ ਵੀ ਉਥੇ ਪਹੁੰਚ ਗਏ।
ਰਾਸ ਬਿਹਾਰੀ ਦੀ ਉਮਰ ਅਧ-ਵਿਚਕਾਰ ਸੀ, ਜੱਸਾ ਸੁਡੌਲ ਸੀ, ਸੋਹਣਾ,ਸ਼ਾਇਰ,ਗਲਾ ਸੁਰੀਲਾ ਇਹ ਸਭ ਗੱਲਾਂ ਵੇਖ ਕੇ ਰਾਜੇ ਨੇ ਇਸ ਨੂੰ ਸੰਗੀਤ ਮਾਸਟਰ ਰਖ ਲਿਆ ਕਿਸ਼ਮਤ ਦੀਆਂ ਅਖਾਂ ਹੌਲੀ ਹੌਲੀ ਬੰਦ ਹੋ ਰਹੀਆਂ ਸਨ, ਪਰ ਫੇਰ ਖੁੱਲ੍ਹ ਗਈਆਂ।
ਰਾਜਾ ਸਾਹਿਬ ਬੀ.ਏ. ਪਾਸ ਸਨ ਉਨ੍ਹਾਂ ਵਿਚ ਕਿਸੇ ਤਰ੍ਹਾਂ ਦਾ ਹੰਕਾਰ ਨਹੀਂ ਸੀ ਰਾਜਾ ਸਨ,ਵਡੇ ਆਦਮੀ ਦੇ ਲੜਕੇ ਸਨ। ਪਰ ਫੇਰ ਵੀ ਵਕਤ ਸਿਰ ਹਰ ਕੰਮ ਕਰ ਲੈਂਦੇ, ਲਾ-ਪਰਵਾਹੀ ਤੋਂ ਬਹੁਤ ਦੂਰ ਸਨ, ਉਨ੍ਹਾਂ ਦਾ ਜੀਵਨ ਧਾਰਮਕ ਸੀ ਪਰ ਇਕ ਦਮ ਰਾਸ ਬਿਹਾਰੀ ਉਨ੍ਹਾਂ ਦੇ ਜੀਵਨ
ਵਿਚ ਰਲ ਕੇ ਨਸ਼ਾ ਬਣ ਗਿਆ, ਉਸ ਦਾ ਗਾਨਾ ਸੁਨਣ ਵਿਚ ਅਤੇ ਦਿਲ ਇਕ ਥਾਂ ਹੋਣ ਕਰ ਕੇ ਖਾਣਾ ਠੰਡਾ ਹੋ ਜਾਂਦਾ, ਸੌਣ ਦੇ ਵੇਲੇ ਖੁਸਣ ਲਗੇ ਹੁਣ ਉਨ੍ਹਾਂ ਦੀ ਜ਼ਿੰਦਗੀ ਵਿਚ ਬਹੁਤ ਫਰਕ ਹੋ ਗਿਆ ਸੀ ਦੀਵਾਨ ਸਾਹਿਬ ਸੋਚਦੇ,ਅਤੇ ਕਹਿੰਦੇ ਸਨ।
"ਰਾਜਾ ਸਾਹਿਬ ਦੇ ਜੀਵਨ ਵਿਚ ਜੇ ਕੋਈ ਖਰਾਬੀ ਹੈ ਤਾਂ ਇਹ ਮੁੰਡਾ ਰਾਸ ਬਿਰਰਿ ਹੈ, ਨਾਂ ਇਹ ਆਉਂਦਾ ਨਾ ਇਹ ਗੱਲ ਹੁੰਦੀ।"
ਰਾਣੀ ਸਾਹਿਬ ਭੁੜਕ ਉਠਦੀ ਅਤੇ ਪ੍ਰੇਮ ਭਰੇ ਢੰਗ ਨਾਲ ਗਰਦਨ ਨੂੰ ਵਲ ਦੇ ਕੇ ਕਹਿੰਦੀ ਸੀ।
"ਪਤਾ ਨਹੀਂ ਇਹ ਬਲਾ ਕਿਥੋਂ ਆ ਚੰਬੜੀ, ਤੁਸੀਂ ਉਸਦੇ ਵਸ ਪੈ ਕੇ ਆਪਣੀ ਸੇਹਤ ਖਰਾਬ ਕਰ ਰਹੇ ਹੋ ਪਤਾ ਨਹੀਂ ਕਦੋਂ ਓਹਦੇ ਕੋਲੋਂ

-੫੧-