ਪੰਨਾ:ਟੈਗੋਰ ਕਹਾਣੀਆਂ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਟੈਗੋਰ ਕਹਾਣੀਆਂ

ਛੁਟਕਾਰਾ ਹੋਵੇ, ਆਪਣੀ ਸੋਹਤ ਦਾ ਖਿਆਲ ਰਖਨਾ ਤੁਹਾਡਾ ਫ਼ਰਜ਼ ਹੈ।
ਇਨ੍ਹਾਂ ਅਖਰਾਂ ਵਿਚ ਨਰਮੀ ਹੁੰਦੀ, ਸਖਤੀ ਹੁੰਦੀ, ਪਿਆਰ ਹੁੰਦਾ, ਨਸੀਹਤ ਹੁੰਦੀ।
ਰਾਜਾ ਸਾਹਿਬ, ਜੁਆਨ,ਸੋਹਣੀ ਪਿਆਰੀ ਵਹੁਟੀ ਦੇ ਮੂੰਹੋਂ ਇਹ ਗਲਾਂ ਸੁਣਕੇ ਦਿਲ ਵਿਚ ਬਹੁਤ ਖੁਸ਼ ਹੁੰਦੇ ਸਨ, ਮੁਸਕਰਾਉਂਦੇ ਅਤੇ ਸੋਚਦੇ ਸਨ।
ਇਸਤ੍ਰੀਆਂ ਜਿਸ ਨਾਲ ਪਿਆਰ ਕਰਦੀਆਂ ਨੇ ਸਿਰਫ ਉਸੇ ਨੂੰ ਜਾਨਦੀਆਂ ਹਨ ਉਨ੍ਹਾਂ ਦੇ ਗ੍ਰੰਥ ਵਿਚ ਇਹ ਗਲ ਨਹੀਂ ਲਿਖੀ ਦੁਨੀਆਂ ਵਿਚ ਬਹੁਤ ਸਾਰੇ ਆਦਮੀ ਏਹੋ ਜਹੇ ਹਨ ਜੋ ਇਜ਼ਤ ਦੀ ਨਿਸ਼ਾਨੀ ਹਨ, ਜਿਸ ਨਾਲ ਉਨ੍ਹਾਂ ਦਾ ਵਿਆਹ ਹੋਇਆ ਹੋਵੇ ਓਹੋ ਹੀ ਸਭ ਕੁਝ ਹਨ, ਗਲ ਕੀ ਉਨ੍ਹਾਂ ਦਾ ਸਭ ਕੁਝ ਇਹੋ ਮਰਦ ਹੀ ਹੈ, ਪਤੀ ਨੂੰ ਰੋਟੀ ਖਾਣ ਆਉਣ ਵਿਚ ਥੋੜੀ ਜਹੀ ਦੇਰ ਹੋ ਜਾਵੇ ਤਾਂ ਠੀਕ ਨਹੀਂ ਸਮਝਦੀਆਂ, ਪਰ ਇਸਦਾ ਕੋਈ ਖਿਆਲ ਨਹੀਂ ਸਮਝੀਦੀਆਂ, ਕਿ ਉਸਦੇ ਕਿਸੇ ਚੰਗੇ ਮਿਤ੍ਰ ਨੂੰ ਹਟਾਉਨ ਤੋਂ ਉਸਦਾ ਕੀ ਹਾਲ ਹੋਵੇਗਾ।
ਜ਼ਨਾਨੀਆਂ ਦੀ ਉਸ ਗਲ ਨੂੰ ਗਲਤੀ ਸਮਝਿਆ ਜਾ ਸਕਦਾ ਹੈ, ਪਰ ਰਾਜਾ ਸਾਹਿਬ ਨੇ ਕੋਈ ਗੁੱਸਾ ਨਹੀਂ ਕੀਤਾ, ਪਰ ਹੁਣ ਉਨ੍ਹਾਂ ਦਾ ਕੰਮ ਇਹ ਸੀ ਕਿ ਕਦੀ ਕਦੀ ਰਾਸ ਬਿਹਾਰੀ ਦੀ ਤਰੀਫ਼ ਕਰਕੇ ਰਾਣੀ ਨੂੰ ਛੇੜਕੇ ਤੰਗ ਕਰਦੇ ਅਤੇ ਚਿੜਾਂਦੇ, ਫੇਰ ਆਪ ਦਿਲ ਵਿਚ ਖੁਸ਼ ਹੁੰਦੇ ਕਿਸੇ ਨੂੰ ਗੁੱਸੇ ਕਰਕੇ ਫੇਰ ਆਪ ਖੁਸ਼ ਹੋਣਾ ਇਹ ਆਦਮੀ ਦੀ ਆਦਤ ਹੈ।
ਰਾਜਾ ਰਾਣੀ ਦੀ ਇਹ (ਦਿਲ ਲੱਗੀ,) ਰਾਸ-ਬਿਹਾਰੀ ਲਈ ਜ਼ਹਿਰ ਦਾ ਕੰਮ ਕਰ ਗਈ, ਰਾਣੀ ਨਾਲ ਪਹਿਚੇ ਹੋਣ ਬਾਦ ਰਾਸ ਬਿਹਾਰੀ ਦੇ ਖਾਣ ਪੀਣ ਦੇ ਇੰਤਜ਼ਾਮ ਵਿਚ ਗੜ ਬੜ ਹੋ ਗਈ, ਅਮੀਰਾਂ ਦੇ ਨੌਕਰ

-੫੨-