ਪੰਨਾ:ਟੈਗੋਰ ਕਹਾਣੀਆਂ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ



ਹਮੇਸ਼ਾਂ ਕੰਮ ਚੋਰ ਹੁੰਦੇ ਹਨ, ਰਾਣੀ ਦਾ ਰੁੱਖ ਵੇਖਕੇ ਓਹ ਕਈ ਤਰ੍ਹਾਂ ਰਾਸ ਬਿਹਾਰੀ ਦੀ ਬੇਜ਼ਤੀ ਕਰਦੇ, ਨਫ਼ਰਤ ਹੋਣ ਲੱਗ ਪਈ।
ਰਾਣੀ ਨੇ ਇਕ ਦਿਨ ਪੱਤਵੇ ਨੂੰ ਗੁੱਸੇ ਹੋਕੇ ਕਿਆ।
"ਤੂੰ ਕਿਥੇ ਰਹਿੰਦਾ ਹੈਂ? ਕੰਮ ਵੇਲੇ ਪਤਾ (ਈ) ਨਹੀਂ ਲੱਗਦਾ, ਵਾਜਾਂ ਮਾਰ ਕੇ ਸਿਰ ਪੀੜ ਹੋਣ ਲਗ ਪਈ ਏ।"
ਰਾਣੀ ਦੀਆਂ ਅਖਾਂ ਲਾਲ ਸਨ ਅਤੇ ਮੂੰਹ ਵੀ ਲਾਲ ਸੀ।
"ਸਰਕਾਰ, ਰਾਜਾ ਸਾਹਿਬ ਦੇ ਹੁਕਮ ਨਾਲ ਮੈਨੂੰ ਸਾਰਾ ਦਿਨ ਬਿਹਾਰੀ ਬਾਬੂ ਦੀ ਸੇਵਾ ਵਿਚ ਰਹਿਣਾ ਪੈਂਦਾ ਹੈ, ਮੈਂ ਕਹਿਣਾ ਕਿਸ ਤਰ੍ਹਾਂ ਮੋੜ ਸਕਦਾ ਹਾਂ।"
ਪਤਵੇ ਦੇ ਹਥ ਜੁੜੇ ਹੋਏ ਸਨ, ਅਤੇ ਮੂੰਹ ਤੇ ਅਧੀਨਤਾ ਦੇ ਚਿੰਨ੍ਹ।
"ਤੂੰ ਬੜਾ ਬੇ-ਵਕੂਫ ਹੈਂ, ਸਾਰਾ ਦਿਨ ਉਥੇ ਰਹਿਣ ਦੀ ਕੋਈ ਲੋੜ ਨਹੀਂ, ਰੋਟੀ ਬਣਾਕੇ ਆ ਜਾਇਆ ਕਰ।" ਭਾਵ ਰਾਣੀ ਨੇ ਇਸ ਬੇ-ਪ੍ਰਵਾਹੀ ਨਾਲ ਇਹ ਗਲ ਕਹੀ ਕਿ ਪਤਵਾ ਉਸ ਦੇ ਦਿਲ ਦਾ ਭਾਵ ਨਾ ਸਮਝ ਸਕਿਆ।
ਦੂਸਰੇ ਹੀ ਦਿਨ ਤੋਂ ਉਹ ਹਾਲ ਹੋਣ ਲਗਾ, ਕਿ ਰਾਸ ਬਿਹਾਰੀ ਤੰਗ ਆ ਗਿਆ, ਖਾਨਾ ਖਰਾਬ ਮਿਲਣ ਲੱਗਾ ਅਧਾ ਖਾਧਾ ਅਤੇ ਅਧਾ ਛਡ ਦੇਂਦਾ, ਕਿੰਨਾਂ ਚਿਰ ਅਵਾਜ਼ਾਂ ਮਾਰਨ ਤੇ ਵੀ ਪਤਵਾ ਨਾ ਆਉਂਦਾ, ਇਕ ਇਕ ਚੀਜ਼ ਵਾਸਤੇ ਸੌ ਸੌ ਵਾਰੀ ਕਹਿਣਾ ਪੈਂਦਾ, ਅਬਿਆਸ ਨਾ ਹੋਣ ਤੇ ਵੀ ਰਾਸ ਬਿਹਾਰੀ ਐਧਰ ਉਧਰ ਹਥ ਮਾਰਨ ਲਗ ਗਿਆ। ਕਦੀ ਕਦੀ ਖਾਨਾ ਚੰਗਾ ਨਾ ਮਿਲਣ ਕਰ ਕੇ ਭੁੱਖਾ ਹੀ ਸੌਣਾ ਪੈਂਦਾ। ਇਨ੍ਹਾਂ ਸਭ ਛੋਟੀਆਂ ਗੱਲਾਂ ਤੋਂ ਰਾਜਾ ਸਾਹਿਬ ਕੋਲ ਸ਼ਿਕਾਇਤ ਕਰਨਾ ਠੀਕ ਨਹੀਂ ਸੀ,
ਕਿਸੇ ਨੌਕਰ ਨਾਲ ਝਗੜਾ ਕਰ ਕੇ ਆਪਣੀ ਬੇ-ਇਜ਼ਤੀ ਦਾ ਮੌਕਾ ਵੀ ਨਹੀਂ

-੫੩-