ਪੰਨਾ:ਟੈਗੋਰ ਕਹਾਣੀਆਂ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਟੈਗੋਰ ਕਹਾਣੀਆਂ


ਸੀ ਲਿਆਉਣਾ ਚਾਹੁੰਦਾ, ਇਸ ਤਰ੍ਹਾਂ ਹੁਣ ਉਸਦੀ ਅੰਦਰੋ ਅੰਦਰ ਬੇਇਜ਼ਤੀ ਹੋਣ ਲੱਗੀ ਪਰ ਵਿਚਾਰਾ ਚੁੱਪ ਸੀ, ਬਿਲਕੁਲ ਚੁਪ।
ਇਨ੍ਹਾਂ ਦਿਨਾਂ ਵਿਚ, ਸੁਭੱਦ੍ਰਾ ਹਰਨ ਨਾਟਕ ਦੀ ਤਿਆਰੀ ਹੋ ਰਹੀ ਸੀ, ਖੇਡਨ ਵਾਲੇ ਤਿਆਰ ਸਨ, ਦੁਸਹਿਰੇ ਵਾਲੇ ਦਿਨ ਰਾਜਾ ਸਾਹਿਬ ਦੀ ਵੱਡੀ ਬਾਰਾਂਦਰੀ ਵਿਚ ਖੇਲ ਹੋਈਆਂ, ਰਾਜਾ ਸਾਹਿਬ ਨੇ ਕ੍ਰਿਸ਼ਨ ਦਾ ਪਾਰਟ ਕੀਤਾ, ਅਤੇ ਰਾਸ ਬਿਹਾਰੀ ਨੇ ਅਰਜਨ ਦਾ ਜਿਹੋ ਜਿਹਾ ਗਲਾ ਸੀ, ਉਹੋ ਜਿਹਾ ਹੁਸਨ ਸੀ, ਵਾਹ ਵਾਹ ਦੀ ਅਤੇ ਤੌੜੀਆਂ ਦੀ ਅਵਾਜ਼ ਨਾਲ ਅਸਮਾਨ ਗੂੰਜ ਉਠਿਆ ਬਾਰੀ ਵਿਚ ਪੜਦੇ ਦੇ ਪਿਛੇ ਰਾਣੀ ਵੀ ਖੜੀ ਸੀ, ਅਤੇ ਸਾਰਾ ਨਜ਼ਾਰਾ ਆਪਣੀਆਂ ਅਖਾਂ ਨਾਲ ਵੇਖ ਰਹੀ ਸੀ, ਰਾਤੀਂ ਰਾਜਾ ਸਾਹਿਬ ਮਹੱਲ ਵਿਚ ਆਏ ਅਤੇ ਹਸ ਕੇ ਰਾਣੀ ਕੋਲੋਂ ਪੁਛਿਆ।
"ਖੇਲ ਕਿਹੋ ਜਿਹਾ ਸੀ?"
"ਰਾਸ ਬਿਹਾਰੀ ਨੇ ਹੈਰਾਨ ਕਰ ਦਿਤਾ ਉਸ ਨੇ ਤਾਂ ਕੁਮਾਲ ਦਾ ਪਾਰਟ ਕੀਤਾ ਚੇਹਰਾ ਤਾਂ ਵਡੇ ਘਰ ਦੇ ਮੁੰਡਿਆਂ ਵਰਗਾ ਹੈ ਅਤੇ ਗਲਾ ਵੀ ਬਹੁਤ ਚੰਗਾ ਹੈ, ਠੀਕ ਹੀ ਉਹ ਅਰਜਨ ਬਨਣ ਦੇ ਲਾਇਕ ਸੀ।"
ਜ਼ਨਾਨੀ ਜਦੋਂ ਤਾਰੀਫ ਕਰਦੀ ਹੈ ਤਾਂ ਬੁਰਾ ਭਲਾ ਨਹੀਂ ਦੇਖਦੀ।
ਰਾਜਾ ਸਾਹਿਬ ਨੇ ਠਠੇ ਨਾਲ ਕਿਆ।
"ਮੇਰਾ ਮੁੰਹ ਤਾਂ ਸ਼ਾਇਦ ਇਹੋ ਜਿਹਾ ਨਹੀਂ ਅਤੇ ਅਵਾਜ਼ ਵੀ ਚੰਗੀ ਨਹੀਂ।"
"ਕੋਈ ਗਲ ਹੋਵੇ ਉਸਨੂੰ ਆਪਣੇ ਵਲ ਖਿਚਣ ਦੀ ਕੋਸ਼ਸ਼ ਕਰਦੇ ਹਨ ਕੀ ਮੈਂ ਜੋ ਕੁਝ ਕਿਹਾ ਹੈ, ਗਲਤ ਹੈ?"
ਰਾਣੀ ਦੇ ਲਫਜ਼ਾਂ ਵਿਚ ਹਿੰਮਤ ਦੀ ਝਲਕ ਸੀ।
ਰਾਜਾ ਸਾਹਿਬ ਨੇ ਪਹਿਲਾਂ ਇਸ ਤੋਂ ਵੀ ਜ਼ਿਆਦਾ ਜ਼ੋਰ ਨਾਲ ਰਾਸ

-੫੪-