ਪੰਨਾ:ਟੈਗੋਰ ਕਹਾਣੀਆਂ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ



ਬਿਹਾਰੀ ਦੀ ਪ੍ਰਸੰਸਾ ਕਰ ਚੁਕੇ ਸਨ, ਪਰ ਅਜ ਰਾਣੀ ਦੇ ਮੂੰਹੋਂ ਥੋੜੀ ਜਹੀ ਪ੍ਰਸੰਸਾ ਸੁਣ ਉ ਉਨ੍ਹਾਂ ਨੂੰ ਇਹ ਮਲੂਮ ਹੋਣ ਲੱਗਾ ਕਿ ਰਾਸ ਬਿਹਾਰੀ ਵਿਚ ਗਾਉਣ ਵਜਾਉਣ ਦੀ ਕੋਈ ਖਾਸ ਗਲ ਨਹੀਂ ਸਿਰਫ ਬੇ-ਸਮਝ ਲੋਕ ਉਸ ਦੀ ਪ੍ਰਸੰਸਾ ਦੇ ਪੁਲ ਬੰਨਦੇ ਹਨ ਸਮਝਦੇ ਮਿੱਟੀ ਵੀ ਨਹੀਂ ਇਸ ਦਾ ਮੂੰਹ ਕੋਈ ਖਾਸ ਸੋਹਣਾ ਨਹੀਂ, ਕੁਝ ਦਿਨ ਪਹਿਲਾਂ ਰਾਜਾ ਸਾਹਿਬ ਵੀ ਬੇ-ਸਮਝ ਮਨੁੱਖਾਂ ਦੀ ਫਰਿਸਤ ਵਿਚ ਸਨ, ਪਰ ਅਜ ਇਕ ਦਮ ਹੀ ਉਨ੍ਹਾਂ ਦਾ ਸਾਰਾ ਖਿਆਲ ਬਦਲ ਗਿਆ, ਸ਼ਾਇਦ ਉਨ੍ਹਾਂ ਦਾ ਦਿਮਾਗ ਠੀਕ ਹੋ ਚੁੱਕਾ ਸੀ।
ਆਪਣੀ ਅਕਲ ਹਰ ਇਕ ਨੂੰ ਵੱਡੀ ਲਗਦੀ ਹੈ।
ਦੂਸਰੇ ਹੀ ਦਿਨ ਰਾਸ ਬਿਹਾਰੀ ਦੇ ਖਾਨ ਪੀਣ ਦਾ ਪ੍ਰਬੰਧ ਪਹਿਲਾਂ ਨਾਲੋਂ ਚੰਗਾ ਹੋ ਗਿਆ।
ਇਕ ਦਿਨ ਰਾਣੀ ਨੇ ਰਾਜਾ ਸਾਹਿਬ ਨੂੰ ਕਿਆ।
"ਰਾਸ ਬਿਹਾਰੀ ਨੂੰ ਕਿਸੇ ਚੰਗੇ ਜਹੇ ਮਕਾਨ ਵਿਚ ਰਖਨਾ ਚਾਹੀਦਾ ਹੈ, ਬਾਹਰਲੇ ਕਮਰੇ ਵਿਚ ਉਹ ਔਖਾ ਹੁੰਦਾ ਹੋਵੇਗਾ ਭਾਵੇਂ ਹੁਣ ਗਰੀਬ ਹੈ ਪਰ ਹੈ ਤਾਂ ਰਈਸ ਦਾ ਲੜਕਾ ਓੜਕ ਓਹਨੇ ਵੀ
ਅਮੀਰੀ ਦੇਖੀ ਹੈ?"
ਇਹ ਸ਼ਬਦ ਰਾਜਾ ਸਾਹਿਬ ਦੇ ਦਿਲ ਵਿਚ ਤੀਰ ਦੀ ਤਰ੍ਹਾਂ ਲੱਗੇ ਪਰ ਰਾਨੀ ਦੀ ਗਲ ਨੂੰ ਹਾਸੇ ਵਿਚ ਗੁਆ ਦਿਤਾ ਓਹ ਘਰ ਵਿਚ ਲੜਾਈ ਦਾ ਬੀ ਨਹੀਂ ਸੀ ਬੀਜਨਾ ਚਾਹੁੰਦੇ।
ਰਾਨੀ ਨੇ ਜ਼ੋਰ ਦਿਤਾ ਕਿ ਰਾਜਕੁਮਾਰ ਦੇ ਜਨਮ ਦਿਨ ਦੀ ਖੁਸ਼ੀ ਵਿਚ ਫੇਰ ਨਾਟਕ ਹੋਵੇ ਪਰ ਰਾਜਾ ਸਾਹਿਬ ਨੇ ਅਨ-ਸੁਨਿਆਂ ਕਰ ਦਿਤਾ ਉਨ੍ਹਾਂ ਦਾ ਖਿਆਲ ਹੀ ਦੂਸਰੇ ਪਾਸੇ ਸੀ।
"ਕੀ ਰਾਨੀ ਰਾਸ ਬਿਹਾਰੀ ਵਲ ਜਾ ਰਹੀ ਹੈ।"

-੫੫-