ਪੰਨਾ:ਟੈਗੋਰ ਕਹਾਣੀਆਂ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਰਾਜਾ ਸੀ


"ਇਕ ਰਾਜਾ ਸੀ।"
ਬਾਲ ਅਵਸਥਾ ਵਿਚ ਇਹ ਪਤਾ ਕਰਨ ਦਾ ਖਿਆਲ ਵੀ ਨਹੀਂ ਸੀ, ਕਿ ਕਹਾਣੀ ਵਿਚ ਜੋ ਰਾਜਾ ਹੈ, ਓਹ ਕੌਣ ਸੀ, ਇਸ ਗਲ ਦੀ ਪਰਵਾਹ ਹੀ ਨਹੀਂ ਸੀ, ਕਿ ਇਸ ਦਾ ਨਾਂ ਭੀਮ ਬਲਰਾਮ ਯਾ ਦਰਯੋਧਨ ਸੀ, ਉਹ ਦਿੱਲੀ ਵਿਚ ਰਹਿੰਦਾ ਸੀ, ਕਦੀ ਅਯੁਧਿਆ ਵਿਚ। ਇਕ ਸਤ ਸਾਲਾਂ ਦਾ ਬੱਚਾ ਤਾਂ ਇਸ ਗੱਲ ਵਿਚ ਖੁਸ਼ ਹੁੰਦਾ ਹੈ- ਕਿ "ਇਕ ਸੀ ਰਾਜਾ।"
ਪਰ ਅਜ ਕਲ ਦੇ ਜ਼ਮਾਨੇ ਦੇ ਲੋਕ ਹਰ ਇਕ ਗਲ ਦੀ ਜੜ੍ਹ ਤੱਕ ਪਹੁੰਚਨ ਦੀ ਕੋਸ਼ਸ਼ ਕਰਦੇ ਹਨ ਜਦੋਂ ਕਦੀ ਕੋਈ ਕਿੱਸਾ ਉਨ੍ਹਾਂ ਦੇ ਕੰਨਾਂ ਤਕ ਪਹੁੰਚਦਾ ਹੈ, ਤਾਂ ਇਸਦੇ ਹਰ ਹਿੱਸੇ ਤੇ ਧਿਆਨ ਦੇਨਾ ਓਹ ਆਪਣਾ ਫਰਜ਼ ਸਮਝਦੇ ਹੋਏ ਪੁਛਦੇ ਹਨ।
"ਰਾਜਾ ਤਾਂ ਸੀ, ਪਰ ਕੌਣ?"
ਜਿਸ ਤਰ੍ਹਾਂ ਦੇ ਪਾਠਕ ਹਨ, ਉਸੇ ਤਰ੍ਹਾਂ ਦੇ ਕਹਾਨੀ ਲੇਖਕ ਹੋ ਗਏ ਹਨ, ਓਹ ਵੀ ਹਰ ਗਲ ਦਾ ਪਹਿਲਾਂ ਹੀ ਖਿਆਲ ਰਖਦੇ ਹਨ, ਅਤੇ ਕੋਈ ਵੀ ਗਲ ਮਤਲਬ ਕਢੇ ਤੋਂ ਬਿਨਾਂ ਨਹੀਂ ਰਹਿਣ ਦੇਂਦੇ ਜਦੋਂ

-੫੯-