ਪੰਨਾ:ਟੈਗੋਰ ਕਹਾਣੀਆਂ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਟੈਗੋਰ ਕਹਾਣੀਆਂ

ਪਿਤਾ ਜੀ ਜ਼ਿਮੀਂਦਾਰ ਦੇ ਕੋਲ ਖਜ਼ਾਨਚੀ ਸਨ, ਉਨ੍ਹਾਂ ਦੀ ਮਰਜ਼ੀ ਸੀ, ਕਿ ਮੁੰਡਾ ਕੁਝ ਪੜ੍ਹ ਲਵੇ ਅਤੇ ਫੇਰ ਜ਼ਿਮੀਦਾਰ ਕੋਲ ਨੌਕਰ ਰਖਾ ਦਿਤਾ ਜਾਵੇ, ਪਰ ਮਨੂੰ ਇਹ ਗੱਲ ਬਹੁਤ ਬੁਰੀ ਲਗਦੀ ਸੀ, ਸਾਡੇ ਗਵਾਂਢੀ ਦਾ ਮੁੰਡਾ, ਤ੍ਰਲੋਕ ਅੰਗ੍ਰੇਜ਼ੀ ਪੜ੍ਹਕੇ ਕਚਹਿਰੀ ਵਿਚ ਨਾਜ਼ਰ ਹੋ ਗਿਆ ਸੀ, ਮੇਰੀ ਵੀ ਇਹੋ ਸਲਾਹ ਸੀ, ਮੈਨੂੰ ਪੂਰਾ ਭਰੋਸਾ ਸੀ ਕਿ ਜੇ ਮੈਂ ਨਾਜ਼ਰ ਨਹੀਂ ਤਾਂ ਹੈਡ ਕਲਰਕ ਜ਼ਰੂਰ ਬਨ ਜਾਵਾਂਗਾ।

ਮੈਂ ਹਮੇਸ਼ਾਂ ਦੇਖਦਾ ਹੁੰਦਾ ਸਾਂ ਕਿ ਮੇਰੇ ਪਿਤਾ ਜੀ ਕਚਿਹਰੀ ਦੇ ਹੈਡ ਕਲਰਕਾਂ ਅਤੇ ਨਾਜ਼ਰਾਂ ਦੀ ਬੜੀ ਇਜ਼ਤ ਕਰਦੇ ਹਨ, ਅਤੇ ਉਨ੍ਹਾਂ ਨੂੰ ਫਲ ਰੁਪਿਯੇ ਆਦਿ ਵੱਡੀ ਵਿਚ ਦੇਂਦੇ ਹਨ ਇਥੋਂ ਤਕ ਕੇ ਕਚਿਹਰੀ ਦੇ ਅਰਦਲੀਆਂ ਦਾ ਵੀ ਖਿਆਲ ਰਖਿਆ ਜਾਂਦਾ ਹੈ, ਜਿਸ ਤਰ੍ਹਾਂ ਇਹ ਸਾਡੇ ਪੂਜਨ ਯੋਗ ਦੇਵਤੇ ਹਨ, ਤਿੰਨ ਕਰੋੜ ਦੇਵਤਿਆਂ ਦੇ ਛੋਟੇ ੨ ਨਵੇ ਐਡੀਸ਼ਨ ਜ਼ਮੀਨ ਜਾਇਦਾਦ ਨਾਲ ਤਲੱਕ ਰਖਨ ਵਾਲੀ ਹਰ ਗਲ ਵਿਚ ਪ੍ਰਮਾਤਮਾਂ ਦੇ ਨਾਮ ਦੀ ਤਰ੍ਹਾਂ ਇਹ ਸਭ ਤੋਂ ਪਹਿਲਾਂ ਪੂਜੇ ਜਾਂਦੇ ਹਨ।

ਮੈਂ ਦੇਖਿਆ, ਕਿ ਤ੍ਰਲੋਕ ਵਾਗੂੰ ਇਥੇ ਪੜ੍ਹਾਈ ਦਾ ਬਦੋਬਸਤ ਨਹੀਂ ਹੋ ਸਕਦਾ, ਮੇਰੇ ਦਿਲ ਨੇ ਉਸ ਤੋਂ ਵਧ ਕੇ ਸਲਾਹ ਕੀਤੀ, ਛੋਟੇ ਪਿੰਡ ਵਿਚੋਂ ਵਡੇ ਸ਼ਹਿਰ ਵਿਚ ਗਿਆ, ਫਤੇ ਪੁਰੋਂ ਯਾਨੀ ਅਲਾਹਬਾਦ ਆਗਿਆ। ਮੈਂ ਆਪਣੇ ਪਿੰਡ ਦੇ ਇਕ ਵਿਦਿਆਰਥੀ ਦੇ ਘਰ ਠਹਿਰਿਆ, ਘਰੋਂ ਕੁਝ ਰੁਪਏ ਲੈ ਆਯਾ ਸੀ ਖਰਚ ਦੀ ਤੰਗੀ ਨਹੀਂ ਸੀ, ਬੜੇ ਚਾਹ ਨਾਲ ਪੜਨ ਲੱਗਾ, ਨਤੀਜਾ ਚੰਗਾ ਨਿਕਲਨ ਕਰਕੇ ਪਿਤਾ ਜੀ ਬਹੁਤ ਖੁਸ਼ ਹੋਏ, ਅਤੇ ਪੜ੍ਹਾਈ ਦਾ ਖਰਚ ਭੇਜਨ ਲੱਗੇ।

ਸਕੂਲ ਦੇ ਵਕਤ ਤੋਂ ਪਿਛੋਂ ਪੌਲੀਟੀਕਲ ਸਭਾ ਵਿਚ ਵੀ ਹਿੱਸਾ ਲੈਨ ਲਗ ਪਿਆ ਮੇਰਾ ਖਿਆਲ ਸੀ, ਕਿ ਹਰ ਹਿੰਦੁਸਤਾਨੀ ਦਾ ਫਰਜ

-੬-