ਪੰਨਾ:ਟੈਗੋਰ ਕਹਾਣੀਆਂ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਟੈਗੋਰ ਕਹਾਣੀਆਂ

ਓਹ ਕਹਾਨੀ ਲਿਖਦੇ ਹਨ, ਤਾਂ ਇਸ ਤਰ੍ਹਾਂ ਸ਼ੁਰੂ ਕਰਦੇ ਹਨ।
"ਚਿਰ ਹੋਇਆ ਇਕ ਰਾਜਾ ਸੀ, ਉਸ ਦਾ ਨਾਂ ਸੀ ਪਵਨ।"
ਪਰ ਫੇਰ ਵੀ ਕਈ ਪਾਠਕਾਂ ਨੂੰ ਤਸੱਲੀ ਨਹੀਂ ਹੁੰਦੀ, ਕਿਉਂਕਿ
ਉਨਾਂ ਦਾ ਸੁਭਾ ਹੀ ਸ਼ਕ ਵਾਲਾ ਹੁੰਦਾ ਹੈ, ਹਰ ਗਲ ਤੇ ਟੋਕ ਮਟੋਕੀ ਕਰਨੀ ਆਪਨਾ ਫਰਜ਼ ਸਮਝਦੇ ਹਨ।
ਅਤੇ ਫੇਰ ਪੁਛਦੇ ਹਨ।
"ਕੇਹੜਾ ਪਵਨ?"
ਬਾਲ ਅਵਸਥਾ ਵਿਚ ਕਦੀ ਵੀ ਕਿਸੇ ਗੱਲ ਦਾ ਖਿਆਲ ਨਹੀਂ ਆਇਆ, ਅਸੀਂ ਹਰ ਗਲ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਸਾਂ, ਜਿਸ ਤਰ੍ਹਾਂ ਸਾਨੂੰ ਕਿਸੇ ਗਲ ਦੀ ਲੋੜ ਹੀ ਨਹੀਂ, ਉਨ੍ਹਾਂ ਦਿਨਾਂ ਵਿਚ ਅਸੀਂ ਹਰ ਗਲ ਦੀ ਤੈਹ ਤਕ ਪਹੁੰਚ ਜਾਂਦੇ ਸਾਂ। ਪਰ ਇਸ ਦੇ ਉਲਟ ਅਜ ਕਈ ਸਫੇ ਬੇ-ਫਾਇਦਾ ਕਾਲੇ ਕਰਨੇ ਪੈਂਦੇ ਹਨ, ਅਸਲ ਵਿਚ ਸਚਾਈ ਕੀ ਹੈ ਸਿਰਫ ਐਨੀ।
"ਇਕ ਸੀ ਰਾਜਾ।"
ਮੈਨੂੰ ਉਹ ਦਿਨ ਅਜੇ ਤਕ ਨਹੀਂ ਭੁਲਿਆ ਜਦੋਂ ਇਹ ਕਹਾਣੀ ਸ਼ੁਰੂ ਹੋਈ ਸੀ, ਸ਼ਾਮ ਦਾ ਵੇਲਾ ਸੀ ਮੀਂਹ ਬਹੁਤ ਜ਼ੋਰ ਵਿਚ ਸੀ, ਕਲਕਤੇ ਦੇ ਬਜ਼ਾਰ ਗਲੀਆਂ, ਕੂਚੇ ਸਭਨਾਂ ਵਿਚ ਬਹੁਤ ਪਾਣੀ ਵਹਿ ਰਿਹਾ ਸੀ, ਇਹ ਪ੍ਰਤੀਤ ਹੁੰਦਾ ਸੀ, ਕਿ ਜਲ ਬਲ ਇਕ ਹੋ ਰਹੇ ਹਨ, ਸਾਡੀ ਗਲੀ ਵਿਚ ਵੀ ਗੋਡਿਆਂ ਤਕ ਪਾਣੀ ਵਹਿ ਰਿਹਾ ਸੀ, ਇਸ ਗਲ ਵਿਚ ਮੈਂ ਬਹੁਤ ਖੁਸ਼ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਇਸ ਤੁਫਾਨ ਵਿਚ ਮੇਰਾ ਮਾਸਟਰ ਨਹੀਂ ਆਵੇਗਾ ਮੈਂ ਬਰਾਂਡੇ ਵਿਚ ਕੁਰਸੀ ਉਤੇ ਬੈਠਾ ਹੋਇਆ ਕੁਦਰਤ ਦੇ ਇਸ ਸੋਹਣੇ ਨਕਸ਼ੇ ਦਾ ਸੁਆਦ ਲੈ ਰਿਹਾ ਸੀ, ਅਤੇ ਦੂਸਰੇ ਪਾਸੇ ਡਰ ਨਾਲ ਕੰਬ

-੬o-