ਪੰਨਾ:ਟੈਗੋਰ ਕਹਾਣੀਆਂ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਵੀ ਰਿਹਾ ਸੀ, ਮੇਰੀਆਂ ਅਖਾਂ ਮੀਂਹ ਦੀਆਂ ਕਨੀਆਂ ਅਤੇ ਅਸਮਾਨ ਦੇ ਬਦਲਾਂ ਵਲ ਸਨ, ਜਦੋਂ ਮੀਂਹ ਕੁਝ ਘਟ ਹੁੰਦਾ, ਮੇਰੇ ਦਿਲ ਦੀ ਧੜਕਨ ਵਧ ਜਾਂਦੀ, ਮੈਂ ਪ੍ਰਮਾਤਮਾਂ ਅਗੇ ਬੇਨਤੀ ਕਰਨ ਲੱਗਾ ਕਿ ਅਜ ਅਠ ਵਜੇ ਤਕ ਮੀਹ ਬੰਦ ਨਾ ਹੋਵੇ, ਖਿਆਲ ਇਹ ਸੀ, ਮਾਸਟਰ ਨਾ ਆਏ ਅਤੇ ਮੈਨੂੰ ਇਸ ਗਲੋਂ ਛੁਟੀ ਮਿਲੇ, ਪਤਾ ਨਹੀਂ ਇਹ ਮੇਰੀ ਬੇਨਤੀ ਦਾ ਅਸਰ ਸੀ ਰਬ ਦੀ ਮਰਜ਼ੀ ਮੀਹ ਬੰਦ ਨਾ ਹੋਇਆ, ਪਰ ਅਫਸੋਸ ਮੇਰਾ ਮਾਸਟਰ ਆ ਗਿਆ, ਜਿਸ ਵੇਲੇ ਮੈਨੂੰ ਇਸ ਦੀ ਛਤਰੀ ਦਿੱਸੀ, ਮੇਰੇ ਦਿਲ ਵਿਚ ਜੋ ਖੁਸ਼ੀ ਦੀ ਲਹਿਰ ਸੀ, ਉਹ ਇਕ ਦਮ ਬਸ ਹੋ ਗਈ, ਆਸ ਉਮੀਦੀ ਬਦਲ ਗਈ,
ਦਿਲ ਟੋਟੇ ਟੋਟੇ ਹੋ ਗਿਆ, ਮੈਂ ਦਿਲ ਹੀ ਦਿਲ ਵਿਚ ਬਹੁਤ ਗਾਲ੍ਹਾਂ ਕਢੀਆਂ ਉਸਦੀ ਛਤਰੀ ਵੇਖਦਿਆਂ ਹੀ ਮੈਂ ਆਪਣੀ ਮਾਤਾ ਅਤੇ ਦਾਦੀ ਤਾਸ਼ ਵਿਚ ਮਗਨ ਸਨ, ਮੈਂ ਉਛਲ ਕੇ ਮੰਜੀ ਤੇ ਚੜ੍ਹ ਗਿਆ, ਅਤੇ ਚੱਦਰ ਲੈ ਕੇ ਲੰਮਾ ਪੈ ਗਿਆ, ਫੇਰ ਮਾਂ ਨੂੰ ਕਿਹਾ।
"ਮਾਤਾ ਜੀ, ਮਾਸਟਰ ਸਾਹਿਬ ਆ ਗਏ ਹਨ, ਪਰ ਮੇਰੇ ਸਿਰ ਵਿਚ ਬਹੁਤ ਪੀੜ ਹੋ ਰਹੀ ਹੈ।
"ਮੇਰਾ ਖਿਆਲ ਹੈ ਕਿ ਅਜ ਸਬਕ ਨਾ ਲਵਾਂ ਤਾਂ ਚੰਗਾ ਹੈ।"
ਮੇਰਾ ਖਿਆਲ ਹੈ ਕਿ ਇਹ ਰਾਨੀ ਕਿਸੇ ਬੱਚੇ ਨੂੰ ਪੜ੍ਹਣ ਵਾਸਤੇ ਨਾ ਦਿਤੀ ਜਾਵੇਗੀ ਅਤੇ ਖਾਸ ਕਰਕੇ ਵਿਦਯਾਰਥੀਆਂ ਦੀਆਂ ਪੜ੍ਹਨ ਵਾਲੀਆਂ ਪੋਥੀਆਂ ਵਿਚ ਵਿਸ ਦਾ ਲਿਖਿਆ ਜਾਨਾ ਬਿਲਕੁਲ ਨਾਂ ਮੁਮਕਿਨ ਹੈ, ਕਿਉਂਕਿ ਮੇਰੀ ਓਹ ਗਲ ਬਿਲਕੁਲ ਫਜ਼ੂਲ ਤੇ ਨਾ ਮੁਨਾਸਿਬ ਸੀ, ਅਤੇ ਫੇਰ ਵਾਧਾ ਏਹ ਕਿ ਦੰਡ ਮਿਲਨ ਦੀ ਥਾਂ ਮੇਰੀ ਏਹ ਫਜ਼ੂਲ ਬੇਨਤੀ ਮਨਜ਼ੂਰ ਹੋ ਗਈ, ਹੁਣ ਜਦ ਮੈਂ ਸੋਚਦਾ ਹਾਂ ਤਾਂ ਹੈਰਾਨੀ ਹੁੰਦੀ ਹੈ। ਆਪਨੇ ਉਤੇ ਤਾਂ ਹੌਨੀ ਹੀ ਚਾਹੀਦੀ ਹੈ ਨਾਲ ਮਾਂ ਤੇ ਵੀ, ਮਾਂ ਨੇ ਕਿਹਾ ਹੈ।

-੬੧-