ਪੰਨਾ:ਟੈਗੋਰ ਕਹਾਣੀਆਂ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


"ਇਕ ਰਾਜਾ ਸੀ?"
"ਫਿਰ?"
"ਇਸ ਦੀ ਇਕ ਰਾਨੀ ਸੀ।"
ਮੈਂ ਸੋਚਿਆ ਇਹ ਤਾਂ ਬਹੁਤ ਚੰਗਾ ਹੋਇਆ ਜੇ ਦੋ ਰਾਨੀਆਂ ਹੁੰਦੀਆਂ ਤਾਂ ਇਕ ਜਰੂਰ ਭੈੜੀ ਕਿਸਮਤ ਵਾਲੀ ਹੁੰਦੀ।
"ਅੱਛਾ ਫੇਰ?"
ਰਾਜੇ ਦੇ ਘਰ ਕੋਈ ਪੁਤ੍ਰ ਨਹੀਂ।
ਇਸ ਛੋਟੀ ਉਮਰ ਵਿਚ ਮੈਨੂੰ ਇਸ ਗਲ ਦਾ ਖਿਆਲ ਨਹੀਂ ਸੀ ਕਿ ਮੁੰਡਾ ਨਾ ਹੋਣਾ ਵੀ ਭੈੜੀ ਕਿਸਮਤ ਹੈ, ਫੇਰ ਮਾਂ ਨੇ ਕਿਹਾ।
"ਰਾਜਾ ਤਪ ਕਰਨ ਜੰਗਲ ਵਿਚ ਚਲਾ ਗਿਆ।"
ਮੈਨੂੰ ਨਾਂ ਤਾਂ ਇਸ ਗਲ ਤੇ ਅਫਸੋਸ ਹੋਇਆ ਅਤੇ ਨਾ ਹੀ ਹੈਰਾਨੀ, ਦਾਦੀ ਨੇ ਕਹਾਣੀ ਨੂੰ ਮਨਾਉਂਦਿਆਂ ਸੁਣਾਉਂਦਿਆਂ ਕਿਹਾ।
ਰਾਜਾ ਆਪਨੀ ਰਾਨੀ ਅਤੇ ਇਹ ਛੋਟੀ ਜਹੀ ਕੁੜੀ ਨੂੰ ਮਹੱਲ ਵਿਚ ਛੱਡ ਗਿਆ ਸੀ, ਬਾਰਾਂ ਸਾਲ ਹੋ ਗਏ ਰਾਜਾ ਬਨ ਵਿਚ ਤਪ ਕਰਦਾ ਰਿਹਾ ਉਸਨੂੰ ਪਿਛੇ ਰਾਜ ਦਾ ਕੁਝ ਖਿਆਲ ਹੀ ਨਾ ਰਿਹਾ, ਅਤੇ ਨਾ ਹੀ ਕੁੜੀ ਦਾ,ਕਿ ਓਹ ਕੁੜੀ ਹੁਣ ਜਵਾਨੀ ਅਤੇ ਹੁਸਨ ਵਿਚ ਭਰਪੂਰ ਹੋ ਗਈ ਹੋਵੇਗੀ।
ਰਾਜ ਕੰਨਿਆ ਦੇ ਜੋਬਨ ਦਾ ਸੂਰਜ ਬਹੁਤ ਵਧ ਚੁਕਾ ਸੀ ਅਤੇ ਜਵਾਨੀ ਦੀ ਦੁਪੈਹਰ ਢੱਲ ਰਹੀ ਸੀ, ਜੇਹੜੀ ਕਲੀ ਸੀ, ਫੇਰ ਫੁਲ, ਅਤੇ ਹੁਣ ਓਹ ਵੀ ਮੁਰਝਾ ਰਿਹਾ ਸੀ, ਮਹਾਰਾਨੀ ਨੂੰ ਇਸ ਗਲ ਦਾ ਬਹੁਤ ਫਿਕਰ ਸੀ ਅਤੇ ਹਰ ਵੇਲੇ ਇਸੇ ਖਿਆਲ ਵਿਚ ਡੁਬੀ ਰਹਿੰਦੀ ਸੀ, ਧੀ ਦੀ ਜਵਾਨੀ ਉਸਦੀਆਂ ਅੱਖਾਂ ਅਗੇ ਰੁਲਦੀ ਜਾਂਦੀ ਸੀ, ਓਹ ਵੇਖਕੇ ਘਬਰਾ

-੬੩-