ਪੰਨਾ:ਟੈਗੋਰ ਕਹਾਣੀਆਂ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਟੈਗੋਰ ਕਹਾਣੀਆਂ

ਉਂਦੀ ਸੀ ਕਈ ਵਾਰੀ ਉਸ ਦੇ ਦਿਲ ਵਿਚ ਖਿਆਲ ਆਇਆ ਕਿ ਮੇਰੀ ਧੀ ਇਸ ਤਰ੍ਹਾਂ ਕੁਆਰੀ ਹੀ ਆਪਣਾ ਜੀਵਨ ਖਤਮ ਕਰ ਦੇਵੇਗੀ? ਤਾਂ ਇਸਦੀ ਅਤੇ ਮੇਰੀ ਬਦਕਿਸਮਤੀ ਵਿਚ ਕੀ ਸ਼ਕ ਹੈ?
ਕਾਫੀ ਸੋਚ ਵਿਚਾਰ ਤੋਂ ਪਿਛੋਂ ਰਾਨੀ ਨੇ ਇਕ ਦੂਤ ਭੇਜਿਆ, ਤੇ ਰਾਜੇ ਨੂੰ ਕਹਿ ਭੇਜਿਆ, ਕਿ ਮੇਹਰਬਾਨੀ ਕਰ ਕੇ ਇਕ ਦਿਨ ਲਈ ਹੀ ਮਹਲ ਵਿਚ ਆ ਕੇ ਖਾਣਾ ਖਾ ਲਓ ਰਾਜੇ ਨੂੰ ਤਰਸ ਆ ਗਿਆ ਅਤੇ ਉਸਨੇ ਰਾਣੀ ਦੀ ਇਹ ਬੇਨਤੀ ਮੰਨ ਲਈ, ਰਾਣੀ ਬੜੀ ਖੁਸ਼ ਹੋਈ, ਅਤੇ ਉਹਨੇ ਆਪਣੇ
ਹਥਾਂ ਨਾਲ ਰੋਟੀ ਤਿਆਰ ਕੀਤੀ ਫੇਰ ਚੌਠ ਤਰ੍ਹਾਂ ਦੀਆਂ ਵਖੋ ਵਖ ਪਲੇਟਾਂ ਤਿਆਰ ਕੀਤੀਆਂ, ਚੰਨਣ ਦਾ ਤਖਤ ਬਣਵਾਇਆ ਅਤੇ ਬਹੁਤ ਸੋਹਣੀ ਗੱਦੀ ਨਾਲ ਸਜਾਇਆ, ਫੇਰ ਸੋਨੇ ਦੇ ਭਾਂਡਿਆਂ ਵਿਚ ਰੋਟੀ ਪਾ ਕੇ ਦਿਤੀ, ਰਾਜ ਕੁਮਾਰੀ ਤਖਤ ਦੇ ਪਿਛੋਂ ਖਲੋ ਕੇ ਮੋਰ ਛਲ ਝਲ ਰਹੀ ਸੀ, ਇਸ ਦੇ ਹੁਸਨ ਤੋਂ ਸਾਰਾ ਮਹਲ ਜੱਗ ਮੱਗਾ ਰਿਹਾ ਸੀ, ਉਸਦੇ ਹਿਲਦੇ ਹੋਏ ਹਥਾਂ ਵਿਚ ਨੂਰ ਦੀਆਂ ਕਿਰਨਾਂ ਨਿਕਲ ਕੇ ਖਿਲਰਦੀਆਂ ਸਨ।
ਰਾਜੇ ਨੇ ਰਾਜ ਕੁਮਾਰੀ ਵਲ ਵੇਖਿਆ ਅਤੇ ਵੇਖਦਾ ਹੀ ਦੰਗ ਰਹਿ ਗਿਆ, ਇਸ ਦੀਆਂ ਅਖਾਂ ਖੁਲ੍ਹੀਆਂ ਹੀ ਰਹਿ ਗਈਆਂ ਉਸਨੇ ਇਹੋ ਜਹੀ ਮੋਹਣੀ ਤੀਵੀਂ ਅਜ ਤਕ ਨਹੀਂ ਸੀ ਵੇਖੀ ਫੇਰ ਰਾਣੀ ਨੂੰ ਪੁਛਿਆ।
"ਇਹ ਸੁੰਦਰੀ ਕੌਣ ਹੈ? ਜਿਸਦਾ ਹੁਸਨ ਇਕ ਦੇਵੀ ਦੇ ਹੁਸਨ ਦੇ ਸਮਾਨ ਚਮਕ ਰਿਹਾ ਹੈ।"
"ਉਹ, ਭੈੜੀ, ਕਿਸਮਤ, ਤੁਸੀਂ ਆਪਣੀ ਧੀ ਨੂੰ ਭੁਲ ਗਏ, ਭਗਵਾਨ ਤੇਰੀ ਮਾਇਆ।"
ਰਾਜੇ ਨੇ ਇਕ ਵਾਰੀ ਫੇਰ ਕੁੜੀ ਵਲ ਵੇਖਿਆ ਅਤੇ ਕਿੰਨਾਂ ਚਿਰ
ਵੇਖਦਾ ਰਿਹਾ ਹਰਾਨੀ ਨਾਲ ਉਸਦੀਆਂ ਅਖਾਂ ਖੁਲ੍ਹੀਆਂ ਰਹਿ ਗਈਆਂ ਕੁਝ

-੬੪-