ਪੰਨਾ:ਟੈਗੋਰ ਕਹਾਣੀਆਂ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਚਿਰ ਲਈ ਉਸਨੂੰ ਆਪਣਾ ਆਪ ਭੁਲ ਗਿਆ ਫੇਰ ਬੋਲਿਆ।
"ਹੈਂ, ਇਹ ਐਨੀ ਵਡੀ ਹੋ ਗਈ?"
"ਵਡੀ ਨਾਂ ਹੁੰਦੀ ਤਾਂ ਕੀ ਹੁੰਦਾ ਤੁਹਾਨੂੰ ਜੰਗਲ ਵਿਚ ਗਿਆਂ ਨੂੰ ਬਾਰਾਂ ਵਰੇ ਹੋ ਗਏ ਹਨ।
"ਕੋਈ ਵਰ ਨਹੀਂ ਢੂੰਡਿਆ।"
"ਇਹ ਜ਼ੁਮੇਵਾਰੀ ਕੌਣ ਲੈਂਦਾ ਤੁਸੀਂ ਤਾਂ ਬਣ ਵਿਚ ਤਪ ਕਰ ਰਹੇ ਸੀ।"
ਅੱਛਾ ਜੇਹੜਾ ਆਦਮੀ ਮੈਨੂੰ ਕਲ ਸਵੇਰੇ ਸਭ ਤੋਂ ਪਹਿਯਾ ਮਿਲੇਗਾ, ਉਸ ਨਾਲ ਆਪਣੀ ਕੁੜੀ ਦਾ ਵਿਆਹ ਕਰ ਦਿਆਂਗਾ।
ਰਾਜਾ ਖਾਣਾ ਖਾ ਰਿਹਾ ਸੀ, ਅਤੇ ਨਾਲ ਨਾਲ ਗਲਾਂ ਵੀ ਕਰਦਾ ਸੀ, ਕੁੜੀ ਪੱਖਾ ਝਲ ਰਹੀ ਸੀ।
ਦੂਸਰੇ ਦਿਨ ਮਹੱਲ ਵਿਚੋਂ ਨਿਕਲ ਕੇ ਰਾਜਾ ਬਨਾਂ' ਵੱਲ ਤੁਰ ਪਿਆ, ਜੰਗਲ ਦੇ ਵਿਚਕਾਰ ਇਕ ਪਗਡੰਡੀ ਉਤੇ ਕਿਸੇ ਬਹਾਮਣ ਦਾ ਪੁਤ੍ਰ ਲਕੜਾ ਲਿਜਾਂਦਾ ਪਿਆ ਸੀ, ਜਿਸਦੀ ਉਮਰ ਅੱਠਾਂ ਵਰ੍ਰਿਆਂ ਦੀ ਸੀ, ਰਾਜੇ ਦੇ ਨਾਲ ਕਈ ਆਦਮੀ ਸਨ, ਮਹਾਰਜੇ ਨੇ ਕਿਹਾ।
"ਇਸ ਮੁੰਡੇ ਨਾਲ ਰਾਜਕੁਮਾਰੀ ਦਾ ਵਿਆਹ ਕਰ ਦਿਓ।"
ਮਹਾਰਾਜੇ ਦਾ ਹੁਕਮ ਕੌਣ ਮੋੜ ਸਕਦਾ ਸੀ, ਉਸੇ ਵੇਲੇ ਮੁੰਡੇ ਨੂੰ ਨਾਲ ਲਜਾਕੇ ਰਾਜਕੁਮਾਰੀ ਨਾਲ ਉਸਦਾ ਵਿਆਹ ਕਰ ਦਿੱਤਾ।
"ਇਸਦੇ ਪਿਛੋਂ?"
ਮੈਂ ਜਲਦੀ ਹੀ ਦਾਦੀ ਕੋਲੋਂ ਪੁਛਿਆ ਕਿਉਂਕਿ ਇਸ ਵੇਲੇ ਮੇਰੇ ਦਿਲ ਵਿਚ ਇਹ ਸੀ ਕਿ ਜੇ ਉਸ ਬਾਹਮਣ ਦਾ ਮੁੰਡਾ ਮੈਂ ਹੀ ਹੁੰਦਾ, ਤਾਂ ਕਿੰਨਾਂ ਚੰਗਾ ਹੁੰਦਾ, ਰਾਜ ਕੁਮਾਰੀ ਦਾ ਵਿਆਹ ਮੇਰੇ

-੬੫-