ਪੰਨਾ:ਟੈਗੋਰ ਕਹਾਣੀਆਂ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਟੈਗੋਰ ਕਹਾਣੀਆਂ

ਨਾਲ ਹੁੰਦਾ।
ਰਾਜ ਕੁਮਾਰੀ ਨੇ ਆਪਣੇ ਅਤੇ ਆਪਣੇ ਪਤੀ ਲਈ ਇਕ ਨਵਾਂ ਮਹੱਲ ਬਣਵਾਇਆ ਅਤੇ ਦੋਵੇਂ ਇਸ ਵਿਚ ਰਹਿਣ ਲਗੇ।
ਹੁਣ ਓਹ ਸਕੂਲ ਜਾਨ ਲੱਗ ਪਿਆ, ਕਿਉਂਕਿ ਰਾਜ ਕੁਮਾਰੀ ਉਸਦੇ ਨਾਲ ਰਹਿੰਦੀ ਸੀ, ਇਸ ਵਾਸਤੇ ਉਸਦੇ ਜਮਾਤੀ ਉਸ ਕੋਲੋਂ ਰਾਜ ਕੁਮਾਰੀ ਦਾ ਹਾਲ ਪੁੱਛਨ ਲੱਗ ਪਏ, ਪਰ ਓਹ ਵਿਚਾਰਾ ਤਾਂ ਆਪ ਹੀ ਕੋਈ ਗਲ ਨਹੀਂ ਸੀ ਜਾਨਦਾ। ਓਹ ਇਸਦਾ ਜੁਆਬ ਨਹੀਂ ਕੀ ਦੇਂਦਾ, ਇਸ ਤਰ੍ਹਾਂ ਪੰਜ ਸਾਲ ਬੀਤ ਗਏ।
ਮੁੰਡੇ ਇਸ ਕੋਲੋਂ ਪੁਛਦੇ ਰਹੇ ਅਤੇ ਉਹ ਉਨ੍ਹਾਂ ਨੂੰ ਕਿਸੇ ਨਾ ਕਿਸੇ ਬਹਾਨੇ ਟਾਲ ਦੇਂਦਾ।
ਹੁਣ ਓਹ ਮਹੱਲ ਵਿਚ ਆਉਂਦਾ ਤਾਂ ਰਾਜਕੁਮਾਰੀ ਕੋਲੋਂ ਪੁਛਦਾ ਤੂੰ ਮੇਰੇ ਨਾਲ ਕਿਉਂ ਰਹਿੰਦੀ ਹੈ? ਪਰ ਰਾਜਕੁਮਾਰੀ ਕਹਿ ਦੇਂਦਾ ਕਿ ਕਿਸੇ ਵੇਲੇ ਸਾਰੀ ਗਲ ਦਸਾਂਗੀ ਅਜੇ ਵੇਲਾ ਨਹੀਂ ਆਇਆ ਹੌਸਲਾ ਕਰੋ। ਪੰਜ ਵਰ੍ਹੇ ਹੋਰ ਬੀਤ ਗਏ, ਪਰ ਓਹ ਸਵਾਲ ਹਲ ਨਾ ਹੋਇਆ ਹੁਣ ਉਸ ਮੁੰਡੇ ਕੋਲੋਂ ਨਾ ਰਿਹਾ ਗਿਆ ਓਹ ਬੜਾ ਬੇ-ਚੈਨ ਹੋ ਗਿਆ ਅਤੇ ਤੰਗ ਆਕੇ ਰਾਜਕੁਮਾਰੀ ਨੂੰ ਕਹਿਨ ਲੱਗਾ।
"ਜੇ ਤੂੰ ਮੈਨੂੰ ਹੁਣ ਵੀ ਸਾਰਾ ਹਾਲ ਨਾ ਦਸੇਂਗੀ ਤਾਂ ਮੈਂ ਮਹੱਲ ਨੂੰ ਛਡ ਜਾਵਾਂਗਾ ਅਤੇ ਸਾਰੀ ਉਮਰ ਤੇਰੀ ਸ਼ਕਲ ਨਹੀਂ ਦੇਖਾਂਗਾ ਮੈਂ ਰੋਜ ਰੋਜ ਦੇ ਇਕਰਾਰਾਂ ਤੋਂ ਤੰਗ ਆ ਗਿਆ ਹਾਂ।
ਇਹ ਸਭ ਗਲਾਂ ਸੁਣਕੇ ਰਾਜਕੁਮਾਰੀ ਬਹੁਤ ਹੈਰਾਨ ਹੋਈ ਅਤੇ ਬੋਲੀ।
"ਮੈਂ ਅਜ ਹੀ ਤੈਨੂੰ ਸਾਰਾ ਹਾਲ ਦਸ ਦਿਆਂਗੀ।"

-੬੬-