ਪੰਨਾ:ਟੈਗੋਰ ਕਹਾਣੀਆਂ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਸ਼ਾਮ ਹੋਈ, ਸੂਰਜ ਛੁਪ ਗਿਆ, ਰਾਜਕੁਮਾਰੀ ਅਤੇ ਓਹ ਮੁੰਡਾ ਦੋਵੇਂ ਰੋਟੀ ਖਾ ਚੁਕੇ ਮੁੰਡਾ ਤਾਂ ਜਾ ਕੇ ਪਲੰਘ ਤੇ ਲੰਮਾ ਪੈ ਗਿਆ ਪਰ ਰਾਜਕੁਮਾਰੀ ਕਿਸੇ ਕੰਮ ਲਈ ਦੂਸਰੇ ਕਮਰੇ ਵਿਚ ਚਲੀ ਗਈ ਅਧੇ ਘੰਟੇ ਬਾਦ ਰਾਜਕੁਮਾਰੀ ਆਈ, ਅਤੇ ਸਾਰਾ ਹਾਲ ਦਸਨ ਲਈ ਪਲੰਘ ਦੇ ਕੋਲ ਗਈ ਤਾਂ ਕੀ ਦੇਖਦੀ ਹੈ, ਕਿ ਬਿਸਤਰੇ ਤੇ ਇਕ ਜ਼ਹਿਰੀਲਾ ਸਪ ਬੈਠਾ ਹੈ ਅਤੇ ਉਸਦੇ ਪਤੀ ਦੀ ਰੂਹ ਸਰੀਰ ਛਡਕੇ ਚਲੀ ਗਈ ਹੈ।
ਅਖੀਰਲਾ ਸ਼ਦਦ ਸੁਣ ਕੇ ਮੇਰਾ ਦਿਲ ਧੜਕਨ ਲਗ ਪਿਆ ਮੈਂ ਪੁਛਿਆ।
"ਫੇਰ?"
ਪਰ ਹੁਣ ਮੇਰਾ ਇਹ ਸੁਆਲ ਬਿਲਕੁਲ ਨਿਕੰਮਾ ਸੀ, ਅਤੇ ਇਸ
ਦਾ ਉਤਰ ਕੀ ਹੋ ਸਕਦਾ ਸੀ।
ਮੇਰੀ ਦਾਦੀ ਨੂੰ ਤਾਂ ਕੀ, ਉਸਦੀ ਦਾਦੀ ਨੂੰ ਵੀ ਇਹ ਨਹੀਂ ਪਤਾ ਹੋਣਾ ਕਿ ਮੌਤ ਦੇ ਪਿਛੋਂ ਕੀ ਹੁੰਦਾ ਹੈ, ਪਰ ਬਚੇ ਆਪਣੀ ਜ਼ਿਦ ਤੋਂ ਨਹੀਂ ਟਲ ਦੇ ਇਹ ਕੁਦਰਤੀ ਗਲ ਹੈ।
ਮੈਂ ਇਹ ਕਿੰਨਾ ਚਿਰ ਚਾਹੁੰਦਾ ਰਿਹਾ ਕਿ ਮੌਤ ਤੋਂ ਪਿਛੋਂ ਕੀ ਹੁੰਦਾ ਹੈ, ਪਰ ਇਸਦਾ ਪਤਾ ਨਹੀਂ ਲਗਾ ਫੇਰ ਹੌਲੀ ਹੌਲੀ ਮੇਰੀਆਂ ਅਖਾਂ ਬੰਦ ਹੋਣ ਲਗ ਪਈਆਂ ਅਤੇ ਮੈਨੂੰ ਨੀਂਦਰ ਆ ਗਈ।
ਉਹ ਰਾਜ਼ ਅਜ ਤਕ ਰਾਜ ਹੀ ਰਿਹਾ।