ਪੰਨਾ:ਟੈਗੋਰ ਕਹਾਣੀਆਂ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਿਖਾਰੀ


ਲਿਖਨਾ ਆਉਂਦਿਆਂ ਹੀ ਮੋਤੀ ਨੇ ਬਹੁਤ ਤੰਗ ਕਰਨਾ ਸ਼ੁਰੂ ਕਰ ਦਿਤਾ, ਮਕਾਨ ਦੀ ਹਰ ਕੰਧ ਤੇ ਕੋਲੇ ਨਾਲ ਪੁਠੀਆਂ ਸਿਧੀਆਂ ਲਕੀਰਾਂ ਮਾਰ ਕੇ ਲਿਖ ਦੀ ਰਹਿੰਦੀ!
"ਮੀਂਹ ਵਸਦਾ ਹੈ, ਪਤੇ ਹਿਲਦੇ ਹਨ।" ਉਸਦੀ ਮਾਂ ਪੜ੍ਹੀ ਹੋਈ ਸੀ, ਉਸਦੀ ਸਰ੍ਹਾਂਦੀ ਦੇ ਥਲੇ ਭਗਵਤ ਦੀ ਪੋਥੀ ਰਖੀ ਹੁੰਦੀ ਸੀ, ਮੋਤੀ ਨੇ ਉਸ ਨੂੰ ਲੱਭ ਕੇ ਉਸ ਦੇ ਸਾਰੇ ਸਫਿਆਂ ਉਤੇ ਲਿਖ ਦਿਤਾ।
"ਮਾਤਾ ਪਿਤਾ ਦਾ ਕਹਿਣਾ ਮੰਨੋ।"
ਪਿਤਾ ਦੀ ਬੈਠਫ਼ ਵਿਚ ਵਡਾ ਕਲੰਡਰ ਲਟਕ ਰਿਹਾ ਸੀ ਮੋਤੀ ਨੇ ਉਸ ਉਤੇ ਹਰ ਇਕ ਜਗ੍ਹਾ ਤੇ ਵਡੇ ਵਡੇ ਅਖਰ ਲਿਖ ਕੇ ਖਰਾਬ ਕਰ ਦਿਤਾ, ਪਿਤਾ ਜਿਸ ਕਾਪੀ ਉਤੇ ਰੋਜ਼ ਹਿਸਾਬ ਕਰਦੇ ਸਨ ਉਸ ਨੂੰ ਕਢ ਕੇ ਹਰ ਇਕ ਥਾਂ ਲਿਖ ਦਿਤਾ।
"ਜੋ ਪੜ੍ਹਦਾ ਹੈ, ਉਹ ਗੱਡੀ ਚੜ੍ਹਦਾ ਹੈ।"
ਇਸ ਤਰ੍ਹਾਂ ਦੀਆਂ ਸਹਿਤਿਯ ਗੱਲਾਂ ਵਿਚ ਮੋਤੀ ਅਜੇ ਰੁਝੀ ਹੋਈ ਸੀ, ਉਸਨੂੰ ਕਿਸੇ ਨੇ ਝਿੜਕ ਤਕ ਨਹੀਂ ਸੀ ਦਿਤੀ, ਮੋਤੀ ਦੇ ਪਿਤਾ ਮੁਰਲੀ

-੬੮-