ਪੰਨਾ:ਟੈਗੋਰ ਕਹਾਣੀਆਂ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਮਨੋਹਹ ਬੜੇ ਸਿਧੇ ਅਤੇ ਭੋਲੇ ਭਾਲੇ ਸਨ ਪਰ ਅਖਬਾਰੀ ਦੁਨੀਆਂ ਵਿਚ ਉਨ੍ਹਾਂ ਦਾ ਵੱਡਾ ਨਾਂ ਸੀ, ਰੋਜ਼ ਪ੍ਰਸਤਾਵ ਛਪਦੇ ਹੁੰਦੇ ਸਨ, ਉਨ੍ਹਾਂ ਦੀ ਗਲ ਬਾਤ ਤੋਂ ਇਸ ਗਲ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਕਿ ਇਕ ਮੰਨੇ ਧੰਨੇ ਲੇਖਕ ਹਨ।
ਯੂਰਪ ਦੇ ਸਾਇੰਸ ਦਾਨਾਂ ਵਿਚ ਜਿਸਮਾਨੀ ਖੋਜ ਲਈ ਇਕ ਸੰਦੇਹ ਪੈਦਾ ਹੋ ਗਿਆ, ਮੁਰਲੀ ਮਨੋਹਰ ਨੇ ਕੁਝ ਪਤਾ ਕਰ ਕੇ ਉਸੇ ਬਾਰੇ ਇਕ ਪ੍ਰਸਤਾਵ ਲਿਖਿਆ, ਮੋਤੀ ਨੇ ਪਿਤਾ ਦੇ ਪਿਛੋਂ ਹੀ ਦੁਪਹਿਰ ਵੇਲੇ ਕਲਮ ਦਵਾਤ ਲੈ ਕੇ ਉਸੇ ਪ੍ਰਸਤਾਵ ਦੇ ਹਰ ਇਕ ਸਫੇ ਉਤੇ ਕਈ ਜਗ੍ਹਾਂ ਮੋਟੇ ਮੋਟੇ
ਅਖਰਾਂ ਵਿਚ ਲਿਖਿਆ, "ਮਾਧੋ ਬੜਾ ਚੰਗਾ ਮੁੰਡਾ ਹੈ, ਉਸਨੂੰ ਜੋ ਚੀਜ਼ ਮਿਲਦੀ ਹੈ, ਉਹ ਹੀ ਖਾਂਦਾ ਹੈ।"
ਸਾਨੂੰ ਇਹ ਪਤਾ ਨਹੀਂ, ਕਿ ਮੋਤੀ ਨੇ ਕਿਉਂ ਮੁਰਲੀ ਮਨੋਹਰ ਦੇ ਉਸ ਪ੍ਰਸਤਾਵ ਦੇ ਪਾਠਕਾਂ ਉਤੇ ਮਾਧੋ ਦਾ ਜ਼ਿਕਰ ਕੀਤਾ ਪਰ ਮੁਰਲੀ ਮਨੋਹਰ ਦੇ ਗੁਸੇ ਦੀ ਹਦ ਹੋ ਗਈ।
ਪਹਿਲਾਂ ਉਸ ਨੇ ਮੋਤੀ ਨੂੰ ਖੂਬ ਮਾਰਿਆ ਫੇਰ ਉਸ ਕੋਲੋਂ ਉਸਦੀ ਪੈਨਸਿਲ, ਸ਼ਾਹੀ ਨਾਲ ਭਰੀ ਹੋਈ ਟੁਟੀ ਫੁਟੀ ਕਲਮ, ਅਤੇ ਉਸਦਾ ਪਿਆਰਾ ਬਸਤਾ ਖੋਹ ਲਿਆ, ਐਨੀ ਵਡੀ ਬੇ-ਇਜ਼ਤੀ ਤੋਂ ਪਿਛੋਂ ਮਾਸੂਮ ਕੁੜੀ ਇਸ ਮਾਰ ਦੀ ਵਜਾ ਨਾ ਸਮਝ ਸਕੀ, ਅਤੇ ਇਕ ਨੁਕਰੇ ਬੈਠ ਕੇ ਰੋਣ ਲਗੀ। ਥੋੜੀ ਦੇਰ ਪਿਛੋਂ ਮੁਰਲੀ ਮਨੋਹਰ ਦਾ ਗੁਸਾ ਠੰਡਾ ਹੋ ਗਿਆ, ਕ੍ਰੋਧ ਆਦਮੀ ਨੂੰ ਅੰਨ੍ਹਾਂ ਕਰ ਦਿੰਦਾ ਹੈ, ਅਤੇ ਉਸਨੂੰ ਕੁਝ ਨਹੀਂ ਸੁਝਦਾ, ਇਹੋ ਹਾਲ ਮੁਰਲੀ ਮਨੋਹਰ ਦਾ ਹੋਇਆ, ਪਰ ਹੁਣ ਜਦੋਂ ਗੁਸਾ ਲੱਥ
ਗਿਆ, ਤਾਂ ਆਪਣੀ ਵਧੀਕੀ ਤੇ ਆਪ ਹੀ ਪਛਤਾਉਣ ਲੱਗਾ, ਮੋਤੀ ਨੂੰ ਉਸਦੀਆਂ ਖੋਈਆਂ ਹੋਈਆਂ ਸਾਰੀਆਂ ਚੀਜ਼ਾਂ ਮਿਲ ਗਈਆਂ ਇਹ ਸਭ

-੬੯-