ਪੰਨਾ:ਟੈਗੋਰ ਕਹਾਣੀਆਂ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਕਿ ਦੇਸ਼ ਨਾਲ ਹਰ ਤਰਾਂ ਹਮਦਰਦੀ ਕਰੇ, ਪਰ ਇਹ ਪਤਾ ਨਹੀਂ ਸੀ ਕਿ ਇਹ ਔਖਾ ਕੰਮ ਕਿਸ ਤਰ੍ਹਾਂ ਪੂਰਾ ਹੋ ਸਕਦਾ ਹੈ ਪਤਾ ਨਹੀਂ ਇਸਦਾ ਸਬਬ ਇਹ ਸੀ ਕਿ ਕਹਿਨ ਦੇ ਪਿਛੋਂ ਕਰਕੇ ਕੋਈ ਨਹੀਂ ਵਖਾਦਾ ਸੀ।

ਪਰ ਇਸਦੇ ਸਬਬ ਹੌਸਲੇ ਵਿਚ ਫਰਕ ਨਾ ਪਿਆ, ਅਸੀਂ ਸ਼ਹਿਰ ਦੇ ਮੁੰਡਿਆਂ ਦੀ ਤਰ੍ਹਾਂ ਹਰ ਗਲ ਨੂੰ ਹਾਸੇ ਵਿਚ ਗੁਆਉਣਾ ਨਹੀਂ ਜਾਨਦੇ, ਇਸ ਲਈ ਸਾਡੇ ਹੌਸਲੇ ਪਕੇ ਹੁੰਦੇ ਸਨ ਸਾਡੀ ਸੁਦੇਸ਼ੀ ਸਭਾ ਦੇ ਆਮ ਮੈਂਬਰ ਲੈਕਚਰ ਦੇਂਦੇ ਸਨ ਤਾਂ ਅਸੀਂ ਭੁੱਖੇ ਤ੍ਰਿਹਾਏ ਸਾਰਾ ਦਿਨ ਬਿਤਾ ਦੇਂਦੇ ਸਾਂ ਲੈਕਚਰ ਦੀ ਜਗ੍ਹਾਂ ਤੇ ਕੁਰਸੀਆਂ ਅਤੇ ਬੈਂਚ ਠੀਕ ਕਰਦੇ ਸਾਂ।

ਨਾਜ਼ਰ ਯਾ ਹੈੱਡ-ਕਲਰਕ ਬਨਣ ਆਯਾ ਸੀ, ਪਰ-

ਏਸੇ ਹੇਰ ਫੇਰ ਵਿਚ ਮੇਰੇ ਪਿਤਾ ਜੀ ਸ਼ਾਮਾ ਦੇ ਪਿਤਾ ਜੀ ਨਾਲ ਸਲਾਹ ਕਰਕੇ ਮੇਰੇ ਵਿਆਹ ਦਾ ਫਿਕਰ ਕਰਨ ਲਗੇ।

ਮੈਂ ਪੰਦਰਾਂ ਸਾਲ ਦੀ ਉਮਰ ਵਿਚ ਅਲਾਹਬਾਦ ਆਯਾ ਸੀ, ਸ਼ਾਮਾ ਉਸ ਵੇਲੇ ਅੱਠ ਸਾਲ ਦੀ ਸੀ, ਹੁਣ ਮੈਂ ਅਠਾਰਾਂ ਸਾਲ ਦਾ ਸਾਂ, ਪਿਤਾ ਜੀ ਦੇ ਖਿਆਲ ਵਿਚ ਮੇਰੀ ਸ਼ਾਦੀ ਦੀ ਉਮਰ ਮੁਕਨ ਵਾਲੀ ਸੀ, ਪਰ ਦੂਸਰੇ ਪਾਸੇ ਮੈਂ ਪੱਕਾ ਵਾਹਿਦਾ ਕਰ ਚੁੱਕਾ ਸੀ ਕਿ ਸਾਰੀ ਉਮਰ ਵਿਆਹ ਨਾ ਕਰਾਕੇ ਦੇਸ਼ ਨਾਲ ਪੂਰੀ ਹਮਦਰਦੀ ਰਖਾਂਗਾ। ਘਰ ਖਤ ਲਿਖ ਦਿਤਾ ਕਿ ਪੜ੍ਹਾਈ ਖਤਮ ਹੋਣ ਤੋਂ ਪਹਿਲਾਂ ਵਿਆਹ ਨਹੀਂ ਕਰ ਸਕਦਾ।

ਇਸ ਤੋਂ ਕੁਝ ਚਿਰ ਪਿਛੋਂ ਮੈਨੂੰ ਪਤਾ ਲੱਗਾ ਕਿ ਇਕ ਵਕੀਲ ਦੇ ਨਾਲ ਸ਼ਾਮਾ ਦਾ ਵਿਆਹ ਹੋਗਿਆ ਹੈ, ਮੈਂ ਉਸ ਵੇਲੇ ਭਾਰਤ ਸੇਵਾ ਵਾਸਤੇ ਚੰਦਾ ਕਠਾ ਕਰਨ ਵਿਚ ਲੱਗਾ ਹੋਇਆ ਸੀ। ਖਬਰ ਬਹੁਤ ਹੀ ਮਾਮੂਲੀ ਮਹਿਸੂਸ ਹੋਈ ਮੈਂ ਉਸਨੂੰ ਇਕ ਕੰਨ ਨਾਲ ਸੁਣਿਆ ਅਤੇ ਦੂਸਰੇ ਕੰਨੋਂ ਕੱਢ ਦਿਤਾ।

-੭-