ਪੰਨਾ:ਟੈਗੋਰ ਕਹਾਣੀਆਂ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਕੁਝ ਛਡ ਕੇ ਨਾਲ ਇਕ ਲਕੀਰਾਂ ਫਾਲੀ, ਜਿਲਦ ਵਾਲੀ ਕਾਪੀ ਇਨਾਮ ਵਲੋਂ ਮਿਲੀ, ਮੋਤੀ ਬਹੁਤ ਖੁਸ਼ ਹੋਈ, ਹੁਣ ਉਸਦੇ ਪੈਰ ਧਰਤੀ ਤੋਂ ਇਕ ਫੁਟ ਉਚੇ ਸਨ।
ਇਸ ਵੇਲੇ ਮੋਤੀ ਦੀ ਉਮਰ ਸਿਰਫ ਸਤ ਸਾਲ ਦੀ ਸੀ, ਉਸਨੂੰ ਜਿਸ ਦਿਨ ਕਾਪੀ ਮਿਲੀ, ਉਸੇ ਦਿਲ ਤੋਂ ਉਹ ਉਸਨੂੰ ਹਰ ਵੇਲੇ, ਆਪਣੀ ਕੱਛ ਵਿਚ ਯਾ ਹਥ ਵਿਚ ਅਤੇ ਰਾਤੀਂ ਸੌਣ ਲੱਗੀ ਸਰਾਨੇ ਦੇ ਥਲੇ ਰਖਦੀ, ਛੋਟੀ ਜਹੀ ਗੁੱਤ ਕਰ ਕੇ ਜਦੋਂ ਮੋਤੀ ਮਾਈ ਨਾਲ ਸਕੂਲ ਜਾਂਦੀ ਤਾਂ ਕਾਪੀ
ਉਸ ਦੇ ਬਸਤੇ ਵਿਚ ਹੁੰਦੀ, ਇਸ ਕਾਪੀ ਨੂੰ ਵੇਖ ਕੇ ਕੋਈ ਕੁੜੀ ਸੜਦੀ ਹੁੰਦੀ
ਕਿਸੇ ਨੂੰ ਲਾਲਚ ਅਤੇ ਕਿਸੇ ਨੂੰ ਗੁੱਸਾ ਆਉਂਦਾ।
ਪਹਿਲੇ ਸਾਲ ਬੜੀ ਕੋਸ਼ਸ਼ ਨਾਲ ਮੋਤੀ ਨੇ ਕਾਪੀ ਵਿਚ ਲਿਖਿਆ।
"ਚਿੜੀ ਬੋਲਣ ਲੱਗੀ, ਸਵੇਰਾ ਹੋ ਗਿਆ।"
ਮੋਤੀ ਕਮਰੇ ਦੇ ਫਰਸ਼ ਤੇ ਕਾਪੀ ਨੂੰ ਕੋਲ ਰਖ ਕੇ ਉਚੀ ਅਵਾਜ਼ ਨਾਲ ਪੜ੍ਹਦੀ ਅਤੇ ਲਿਖਦੀ, ਇਸ ਤਰ੍ਹਾਂ ਉਸ ਕਾਪੀ ਵਿਚ ਬਹੁਤ ਸਾਰੀਆਂ ਕਵਿਤਾ ਅਤੇ ਪ੍ਰਸਤਾਵ ਲਿਖੇ ਗਏ, ਕਈ ਸ਼ਾਇਰਾਂ ਦੀਆਂ ਕਹਾਣੀਆਂ।
ਦੂਸਰੇ ਸਾਲ ਕਿਧਰੇ ਕਿਧਰੇ ਇਕ ਦੋ ਖੁਲ੍ਹੇ ਪ੍ਰਸਤਾਵ ਵੀ ਦਿਸਦੇ ਸਨ, ਉਹ ਬੜੇ ਛੋਟੇ ਅਤੇ ਸਮਝ ਵਾਲੇ ਸਨ ਨਾ ਭੁਮਿਕਾ ਨਾ ਹੀ ਮੁਖ ਬੰਦ ਸੀ, ਉਨ੍ਹਾਂ ਵਿਚੋਂ ਇਕ ਦੋ ਪ੍ਰਸਤਾਵ ਇਥੇ ਲਿਖੇ ਜਾਂਦੇ ਹਨ। ਕਾਪੀ ਵਿਚ ਜਿਥੇ ਇਸ ਨੇ "ਰਹੀਮ ਦੇ" ਕੁਝ ਦੋਰੇ ਨਕਲ ਕੀਤੇ ਸੀ, ਉਥੇ ਉਨ੍ਹਾਂ ਦੇ ਥਲੇ ਹੀ ਇਕ ਇਹ ਲੈਣ ਨਜ਼ਰ ਆਈ, ਕਿਉਂਕਿ ਇਹ ਪ੍ਰਸਤਾਵ ਕਿਸੇ ਦੂਸਰੀ ਕਿਤਾਬ ਵਿਚ ਨਹੀਂ ਲਿਖਿਆ ਗਿਆ।
"ਮੈਂ ਗੌਰੀ ਨੂੰ ਬਹੁਤ ਪਿਆਰ ਕਰਦੀ ਹਾਂ?" ਕੋਈ ਇਹ ਨਾ ਸਮਝੇ ਕਿ ਗੌਰੀ ਕੋਈ ਮੁੰਡਾ ਯਾ ਯਾਰਾਂ ਬਾਰਾਂ ਸਾਲ ਦੀ ਕੁੜੀ ਹੋਵੇਗੀ,

-੭੦-