ਪੰਨਾ:ਟੈਗੋਰ ਕਹਾਣੀਆਂ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਗੌਰੀ ਇਕ ਬਿੱਲੀ ਸੀ, ਅਤੇ ਉਸਨੂੰ ਮੋਤੀ ਨੇ ਆਪ ਹੀ ਪਾਲਿਆ ਸੀ, ਪਰ ਏਹ ਨਹੀਂ ਸਮਝਣਾ ਚਾਹੀਦਾ, ਕਿ ਮੋਤੀ ਗੌਰੀ ਨੂੰ ਸਚਮੁਚ ਬਹੁਤ ਪਿਆਰ ਕਰਦੀ ਸੀ ਕਿਉਂਕਿ ਦੂਸਰੇ ਸਫੇ ਤੇ ਮੋਤੀ ਨੇ ਗੌਰੀ ਦੇ ਮਰ ਜਾਣ ਲਈ ਬੇਨਤੀ ਕੀਤੀ ਸੀ, ਮੋਤੀ ਦੇ ਪ੍ਰਸਤਾਵ ਵਿਚ ਭਾਵੇਂ ਉਹ ਕਵਿਤਾ ਯਾ ਕਹਾਣੀ
ਸੀ ਪਰ ਬਹੁਤ ਫਰਕ ਨਜ਼ਰ ਆਉਂਦਾ ਸੀ ਇਕ ਜਗ੍ਹਾ ਲਿਖਿਆ ਸੀ।
"ਪੰਨਾ ਨਾਲ ਸਦਾ ਲਈ ਲੜਾਈ'
ਇਸਤੋਂ ਪਿਛੋਂ ਥੋੜੀ ਦੂਰ ਇਹੋ ਜਿਹੀ ਗਲ ਲਿਖੀ ਸੀ, ਜਿਸ ਤੋਂ ਪਤਾ ਲਗਦਾ ਸੀ "ਪੰਨਾਂ ਦੇ ਤੁਲ ਇਸਦੀ ਹੋਰ ਕੋਈ ਪਿਆਰੀ ਸਹੇਲੀ ਨਹੀਂ।"
ਤੀਸਰੇ ਸਾਲ ਨੌਂ ਸਾਲ ਦੀ ਉਮਰ ਵਿਚ ਮੋਤੀ ਦਾ ਵਿਆਹ ਮੁਕੱਰਰ ਹੋ ਗਿਆ, ਵਿਆਹ ਦੀ ਧੁਮ ਪੈ ਗਈ, ਮੋਤੀ ਦੇ ਪਤੀ ਦਾ ਨਾਮ ਨਰਿੰਜਨ ਸੀ, ਓਹ ਵੀ ਪ੍ਰਸਤਾਵ ਲਿਖਾਰੀ ਅਤੇ ਉਮਰ ਥੋੜੀ ਹੋਨ ਦੇ ਬਾਦ ਵੀ ਮੁਰਲੀ ਮਨੋਹਰ ਦੋ ਸਾਥੀਆਂ ਵਿਚ ਸੀ, ਨਰਿੰਜਨ ਨੇ ਥੋੜੀ ਬਹੁਤੀ ਅੰਗ੍ਰੇਜ਼ੀ ਵੀ ਪੜੀ ਸੀ, ਪਰ ਉਸ ਦੇ ਦਿਮਾਗ ਵਿਚ ਨਵੇਂ ਫੈਸ਼ਨ ਦੀ ਬੋ ਬਿਲਕੁਲ ਨਹੀਂ ਸੀ ਪੋਹਚੀ।
ਇਸ ਕਰਕੇ ਗਲੀ ਦੇ ਲੋਕ ਸਦਾ ਉਸ ਦੀ ਤਾਰੀਫ ਦੇ ਪੁਲ ਬੰਨਦੇ ਸਨ। ਮੋਤੀ ਰੋਂਦੀ ਰੋਂਦੀ ਸਹੁਰੇ ਚਲੀ, ਮਾਂ ਨੇ ਕਿਆ "ਧੀਏ, ਸੱਸ ਦਾ ਕਹਿਨਾ ਮੰਨੀ ਘਰ ਦਾ ਕੰਮ ਕਾਜ ਕਰੀ, ਸਾਰਾ ਦਿਨ ਪੜ੍ਹਨ ਵਿਚ ਧਿਆਨ ਨਾ ਰਖੀਂ।
ਮੁਰਲੀ ਮਨੋਹਰ ਨੇ ਮੋਤੀ ਨੂੰ ਕੋਲ ਬਠਾ ਕੇ ਪਿਆਰ ਭਰੀ ਅਵਾਜ਼ ਨਾਲ ਕਿਹਾ।
"ਉਥੇ ਕੰਧਾਂ ਉਤੇ ਕੋਲੇ ਨਾਲ ਨਾ ਲਿਖੀ, ਓਹ ਇਹੋ ਜਿਹਾ ਘਰ

-੭੧-