ਪੰਨਾ:ਟੈਗੋਰ ਕਹਾਣੀਆਂ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਟੈਗੋਰ ਕਹਾਣੀਆਂ

ਨਹੀਂ, ਅਤੇ ਨਾਹੀਂ ਕੋਈ ਕਾਪੀ ਹੀ ਖਰਾਬ ਕਰੀਂ, ਨਰਿੰਜਨ ਦੇ ਕਿਸ ਕਾਗਜ਼ ਉੱਤੇ ਨਾਂ ਲਿਖੀ।"
ਕੁੜੀ ਦਾ ਦਿਲ ਕੰਬ ਗਿਆ, ਤਦ ਉਸਨੂੰ ਪਤਾ ਲਗਾ, ਕਿ ਓਹ ਜਿਥੇ ਜਾ ਰਹੀ, ਉਥੇ ਉਸਨੂੰ ਕੋਈ ਮਾਫ ਨਹੀਂ ਕਰੇਗਾ।
ਘਰ ਦੀ ਮਹਿਰੀ ਵੀ ਮੋਤੀ ਦੇ ਨਾਲ ਕੁਝ ਦਿਨਾਂ ਤਕ ਉਸ ਦਾ ਦਿਲ ਲਾਉਣ ਲਈ ਉਸਦੇ ਨਾਲ ਗਈ।
ਬਹੁਤ ਕੁਝ ਸੋਚ ਸਮਝਕੇ ਮੋਤੀ ਓਹ ਕਾਪੀ ਵੀ ਆਪਣੇ ਨਾਲ ਲੈ ਗਈ, ਕਿਉਂਕਿ ਓਹ ਮੋਤੀ ਦੇ ਪੇਕੇ ਦੀ ਯਾਦਗਾਰ ਸੀ
ਉਸ ਨੂੰ ਆਪਣੇ ਪੇਕਿਆਂ ਦੀਆਂ ਨਾ ਭੁਲਨ ਵਾਲੀਆਂ ਯਾਦਾ, ਮਾਤਾ ਪਿਤਾ ਦੀ ਗੋਦ ਦਾ ਇਕ ਛੋਟਾ ਜਿਹਾ ਇਤਹਾਸ ਸਮਝਨਾ ਚਾਹੀਦਾ ਹੈ ਇਸ ਵਿਚ ਬਹੁਤ ਗਲਤ ਮਲਤ ਅਖਰਾਂ ਵਿਚ ਮੋਤੀ ਦੇ ਦਿਲ ਦੀਆਂ ਬੇਅੰਤ ਗਲਾਂ ਲਿਖੀਆਂ ਹੋਈਆਂ ਸਨ।
ਸਾਹੁਰੇ ਜਾਕੇ ਪਹਿਲਾ ਤਾਂ ਮੋਤੀ ਨੇ ਕੁਝ ਦਿਨ ਲਿਖਿਆ ਹੀ ਨਾਂ ਅਤੇ ਨਾਂ ਹੀ ਵੇਹਲ ਮਿਲਿਆ,ਫੇਰ ਕੁਝ ਦਿਨਾਂ ਪਿਛੋਂ ਮਹਿਰੀ ਚਲੀ ਗਈ।
ਇਕ ਦਿਨ ਮੋਤੀ ਨੇ ਦੁਪਹਿਰ ਨੂੰ ਕਮਰੇ ਦੀ ਬਾਰੀ ਬੰਦ ਕਰਕੇ ਟਰੰਕ ਵਿਚੋਂ ਓਹ ਕਾਪੀ ਕੱਢੀ ਅਤੇ ਉਸ ਵਿਚ ਰੋਂਦੇ ਰੋਂਦੇ ਲਿਖਿਆ।
"ਮਾਲਤੀ ਘਰ ਚਲੀ ਗਈ, ਮੈਂ ਵੀ ਮਾਂ ਦੇ ਕੋਲ ਜਾਵਾਂਗੀ।"
ਅਜ ਕਲ ਕਿਸੇ ਕਿਤਾਬ ਵਿਚੋਂ ਕੁਝ ਉਤਾਰਨ ਦੀ ਵੇਹਲ ਨਹੀਂ ਮਿਲਦੀ, ਇਹੋ ਕਾਰਨ ਹੈ ਕਿ ਹੁਣ ਕੁੜੀ ਦੇ ਆਪਣੇ ਪ੍ਰਸਤਾਵ ਬਹੁਤ ਦੂਰ ਨਹੀਂ ਦਿਸਦੇ ਪਰ ਨੰਬਰਵਾਰ ਤੁਰੀ ਜਾਂਦੇ ਹਨ ਪਹਿਲੀ ਲੈਨ ਦੇ ਪਿਛੋਂ ਹੀ ਉਸਦੀ ਕਾਪੀ ਵਿਚ ਲਿਖਿਆ ਸੀ, "ਪਿਤਾ ਜੇ ਘਰ ਲੈ ਜਾਨ, ਤਾਂ ਮੈਂ ਕਦੀ ਉਨ੍ਹਾਂ ਦੇ ਕਾਗਜ਼ ਖਰਾਬ ਨਾ ਕਰਾਂਗੀ।"

-੭੨-