ਪੰਨਾ:ਟੈਗੋਰ ਕਹਾਣੀਆਂ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਸ਼ਾਇਦ ਕਦੀ ਕਦੀ ਮੋਤੀ ਦੀ ਮਾਂ ਉਸ ਨੂੰ ਆਪਣੇ ਘਰ ਲਜਾਨਾ ਚਾਹੁੰਦੀ ਹੈ, ਪਰ ਮੁਰਲੀ ਮਨੋਹਰ,ਅਤੇ ਨਰਿੰਜਨ ਦੋਵੇਂ ਹੀ ਇਸ ਗਲ ਦੇ ਬਿਲਕੁਲ ਵਿਰੁਧ ਹਨ।
ਮੁਰਲੀ ਮਨੋਹਰ ਕਹਿੰਦੇ ਹਨ ਕਿ "ਇਹ ਤਾਂ ਪਤੀ ਭਗਤੀ ਸਿਖਾਨ ਦਾ ਵੇਲਾ ਹੈ ਇਸ ਵੇਲੇ ਉਸ ਨੂੰ ਮੌਹਰਿਓ ਲਿਆਨਾ ਠੀਕ ਨਹੀਂ।
ਇਸ ਗਲ ਤੇ ਮੁਰਲੀ ਮਨੋਹਰ ਨੇ ਉਪਦੇਸ਼ ਨਾਲ ਭਰਿਆ ਹੋਇਆ ਇਕ ਬਹੁਤ ਚੰਗਾ ਪ੍ਰਸਤਾਵ ਲਿਖਿਆ, ਕਿ ਉਸਦੇ ਆਪਣੇ ਸਾਥੀ ਇਸਦੀ ਇਜ਼ਤ ਅਤੇ ਸਚਾਈ ਦਿਲ ਨਾਲ ਮੰਨ ਗਏ।
ਇਕ ਦਿਨ, ਕੁੜੀ ਬੂਹਾ ਬੰਦ ਕਰ ਕੇ ਆਪਣੇ ਕਮਰੇ ਵਿਚ ਉਸੇ ਕਾਪੀ ਉੱਤੇ ਐਹੋ ਜਹੀ ਕੋਈ ਗਲ ਲਿਖ ਰਹੀ ਸੀ,ਉਸ ਦੀ ਨਨਾਣ ਬੇਲਾ ਨੂੰ ਬੰਦ ਬੂਹੇ ਦੇ ਅੰਦਰ ਦਾ ਦ੍ਰਿਸ਼ ਵੇਖਣ ਦੀ ਬੜੀ ਚਾਹ ਹੋਈ,ਉਸ ਦੇ ਦਿਲ ਵਿਚ ਖਿਆਲ ਆਇਆ, ਭਾਬੀ ਬੂਹਾ ਬੰਦ ਕਰ ਕੇ ਕੀ ਕਰ ਰਹੀ ਹੈ।
ਦੇਖਣਾ ਚਾਹੀਦਾ ਹੈ, ਉਸ ਨੇ ਬੂਹੇ ਦੇ ਛੇਕ ਨਾਲ ਅੱਖ ਲਾ ਕੇ ਵੇਖਿਆ,ਉਹ ਲਿਖ ਰਹੀ ਸੀ, ਦੇਖ ਕੇ ਉਹ ਹੈਰਾਨ ਰਹਿ ਗਈ, ਉਸ ਕਮਰੇ ਵਿਚ ਇਸ ਤਰਾਂ ਲੁਕ ਕੇ, ਬੇਲਾ ਤੋਂ ਛੋਟੀ ਚੰਬੇਲੀ ਨੇ ਵੀ ਝਾਕ ਕੇ ਵੇਖਿਆ, ਉਸ ਤੋਂ ਛੋਟੀ ਕਮਲਾ ਨੇ ਵੀ ਅਡੀਆਂ ਚੁੱਕ ਕੇ ਵੇਖਿਆ।
ਲਿਖਦੇ ਲਿਖਦੇ ਅਚਾਨਕ ਮੋਤੀ ਨੂੰ ਕਮਰੇ ਦੇ ਬਾਹਰ ਕੁੜੀਆਂ ਦੇ ਖਿੜ ਖਿੜਾ ਕੇ ਹੱਸਣ ਦੀ ਅਵਾਜ਼ ਸੁਨਾਈ ਦਿਤੀ, ਮੋਤੀ ਸਭ ਸਮਝ ਗਈ ਇਸ ਨੇ ਜਲਦੀ ਨਾਲ ਉਹ ਕਾਪੀ ਟਰੰਕ ਵਿਚ ਰਖ ਦਿਤੀ, ਫੇਰ ਸ਼ਰਮ ਅਤੇ ਡਰ ਦੇ ਕਾਰਨ ਵਛਾਈ ਤੇ ਮੂੰਹ ਰਖ ਕੇ ਲੰਮੀ ਪੈ ਗਈ।
ਇਹ ਖਬਰ ਸੁਣ ਕੇ ਨਰੰਜਨ ਨੂੰ ਬਹੁਤ ਫਿਕਰ ਹੋਇਆ, ਲਿਖਣਾ ਪੜ੍ਹਨਾ ਸ਼ੁਰੂ ਹੁੰਦਿਆਂ ਹੀ ਘਰ ਵਿਚ ਕਿੱਸੇ, ਕਹਾਣੀਆਂ, ਨਾਵਲ ਆਉਣੇ

-੭੩-