ਪੰਨਾ:ਟੈਗੋਰ ਕਹਾਣੀਆਂ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਟੈਗੋਰ ਕਹਾਣੀਆਂ

ਸ਼ੁਰੂ ਹੋ ਜਾਣਗੇ, ਗ੍ਰਿਸਤੀ ਵਿਚ ਫਰਕ ਪੈ ਜਾਏਗਾ।
ਇਸ ਤੋਂ ਛੁੱਟ ਇਸ ਬਾਰੇ ਵਿਚ ਬਹੁਤੀ ਸੋਚ ਕਰ ਕੇ ਨਰੰਜਨ ਨੇ ਇਕ ਅਜੀਬ ਨਤੀਜਾ ਕਢਿਆ, ਉਹ ਕਹਿੰਦਾ ਸੀ।
ਜਨਾਨੀ ਦੀ ਤਾਕਤ ਅਤੇ ਮਰਦ ਦੀ ਤਾਕਤ ਦੋਨਾਂ ਨੂੰ ਮਿਲਾਕੇ ਪੂਰੀ ਸ਼ਾਨਦਾਰ ਤਾਕਤ ਪੈਂਦਾ ਹੁੰਦੀ ਹੈ, ਪਰ ਪੜਨ ਲਿਖਨ ਤੇ ਜੋ ਜਨਾਨੀ ਦੀ ਤਾਕਤ ਖਰਚ ਹੋ ਜਾਵੇ ਅਤੇ ਸਿਰਫ ਆਦਮੀ ਦੀ ਤਾਕਤ ਹੀ ਰਹਿ ਜਾਵੇ ਤਾਂ ਆਦਮੀ ਦੀ ਤਾਕਤ ਦੇ ਨਾਲ ਇਕ ਅਜੀਬ ਤਾਕਤ ਪੈਦਾ ਹੁੰਦੀ ਹੈ, ਜੋ ਦੂਸਰੀ ਤਾਕਤ ਨੂੰ ਬਿਲਕੁਲ ਤਬਾਹ ਅਤੇ ਬਰਬਾਦ ਕਰ ਦਿੰਦੀ ਹੈ, ਅਤੇ ਇਹ ਹੁੰਦਾ ਹੈ ਕਿ ਜ਼ਨਾਨੀ ਵਿਧਵਾ ਹੋ ਜਾਂਦੀ ਹੈ।
ਨਰਿੰਜਨ ਤੋਂ ਛੁੱਟ ਇਸ ਗਲ ਨੂੰ ਅਜ ਤਕ ਹੋਰ ਕੋਈ ਨਹੀਂ ਸਮਝ ਸਕਿਆ।
ਨਰਿੰਜਨ ਨੇ ਸ਼ਾਮ ਨੂੰ ਘਰ ਆਕੇ ਮੋਤੀ ਨੂੰ ਡਾਟਿਆ ਅਤੇ ਕਿਹਾ।
"ਹੁਣ ਸ਼ਾਇਦ ਮੈਨੂੰ ਘਰ ਰਹਿ ਕੇ ਕੰਮ ਕਰਨਾਂ ਪਵੇਗਾ, ਅਤੇ ਤੂੰ ਕੰਨ ਤੇ ਕਲਮ ਲਾ ਕੇ ਦਫਤਰ ਵਿਚ ਨੌਕਰੀ ਕਰਨ ਜਾਵੇਗੀ।"
ਮੋਤੀ ਇਸ ਗੱਲ ਨੂੰ ਚੰਗੀ ਤਰਾਂ ਸਮਝ ਹੀ ਨਾ ਸਕੀ, ਨਿਰੰਜਨ ਦਾ ਕੋਈ ਪ੍ਰਸਤਾਵ ਕਦੀ ਉਸਨੇ ਨਹੀਂ ਪੜ੍ਹਿਆ, ਇਸ ਕਰਕੇ ਉਹ ਹੁਣ ਤੱਕ ਇਹੋ ਜਹੀ ਸਮਝਦਾਰ ਨਹੀਂ ਹੋਈ, ਪਰ ਅੰਦ੍ਰ ਹੀ ਅੰਦ੍ਰ ਸ਼ਰਮ ਦੀ ਮਾਰੀ ਜਿਸ ਤਰ੍ਹਾਂ ਜ਼ਮੀਨ ਵਿਚ ਗਡੀ ਜਾ ਰਹੀ ਹੈ।
ਮੋਤੀ ਨੇ ਫੇਰ ਕਿੰਨੇ ਦਿਨਾਂ ਤਕ ਕੁਝ ਨਾ ਲਿਖਿਆ, ਇਕ ਦਿਨ ਇਕ ਮੰਗਤੀ ਬੂਹੇ ਤੇ ਖੜੀ ਹੋਕੇ ਗੀਤ ਗਾਉਨ ਲਗੀ। ਮੋਤੀ ਗੀਤ ਨਹੀਂ ਸੀ ਗਾ ਸਕਦੀ, ਪਰ ਜਦੋਂ ਉਸਨੂੰ ਲਿਖਨ ਦਾ

-੭੪-