ਪੰਨਾ:ਟੈਗੋਰ ਕਹਾਣੀਆਂ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਤਰੀਕਾ ਆਯਾ ਸੀ ਤਦ ਤੋਂ ਓਹ ਕਿਸੇ ਗੀਤ ਨੂੰ ਸੁਨਕੇ ਲਿਖ ਲੈਂਦੀ, ਅਤੇ ਫੇਰ ਗਾਉਣ ਦਾ ਸ਼ੌਕ ਪੂਰਾ ਕਰਦੀ।
ਘਰ ਵਿਚ ਕੋਈ ਮਰਦ ਨਹੀਂ ਸੀ, ਮੋਤੀ ਦੀ ਸੱਸ ਉਪਰ ਸੁੱਤੀ ਹੋਈ ਸੀ, ਅਤੇ ਛੋਟੀਆਂ ਕੁੜੀਆਂ ਵੀ ਖੇਡ ਰਹੀਆਂ ਸਨ, ਮੋਤੀ ਨੇ ਇਸ ਮੰਗਤੀ ਨੂੰ ਚੁਪ ਕਰਕੇ ਅੰਦਰ ਬੁਲਾ ਲਿਆ, ਅਤੇ ਉਸ ਤੋਂ ਪੁੱਛ ਕੇ ਉਹ ਗੀਤ ਨੂੰ ਆਪਣੀ ਕਾਪੀ ਤੇ ਲਿਖਨ ਲਗੀ।
"ਭਾਬੀ ਕੀ ਕਰਦੀ ਹੈਂ? ਅਸੀਂ ਸਭ ਕੁਝ ਦੇਖ ਲਿਆ ਹੈ।"
ਮੋਤੀ ਦੀ ਨਨਾਣ ਬਾਹਰ ਖੇਡ ਰਹੀ ਸੀ, ਉਸ ਨੇ ਬੰਦ ਬੂਹੇ ਤੋਂ ਝਾਕ ਕੇ ਦੇਖਿਆ ਮੋਤੀ ਲਿਖ ਹੀ। ਇਕ ਦਮ ਤੌੜੀ ਵਜਾ ਕੇ ਤਿੰਨੇ
ਕਹਿਣ ਲਗੀਆਂ-ਮੋਤੀ ਦਾ ਦਿਲ ਡਰ ਗਿਆ, ਉਸ ਨੇ ਜਲਦੀ ਨਾਲ ਬੂਹਾ ਖੋਲ੍ਹ
ਦਿਤਾ, ਅਤੇ ਰੋਂਦੀ ਹੋਈ ਬੋਲੀ।
"ਤੁਹਾਡੇ ਪੈਰਾਂ ਨੂੰ ਹਥ ਲਾਉਂਦੀ ਹਾਂ, ਕਿਸੇ ਨੂੰ ਨਾ ਕਹਿਣਾ, ਹੁਣ ਮੈਂ ਕਦੀ ਨਹੀਂ ਲਿਖਾਂਗੀ।"
ਮੋਤੀ ਨੇ ਦੇਖਿਆ, ਬੇਲਾ ਕਾਪੀ ਵਲ ਦੇਖ ਰਹੀ ਹੈ ਉਸ ਨੇ ਝਟ ਪਟ ਕਾਪੀ ਚੁਕ ਲਈ, ਨਨਾਣ ਨੇ ਖੋਹਣ ਦੀ ਬਹੁਤ ਕੋਸ਼ਸ਼ ਕੀਤੀ, ਪਰ ਕਾਮਯਾਬ ਨਾ ਹੋਈ।
ਐਨੇ ਨੂੰ ਨਰੰਜਨ ਆ ਗਿਆ, ਬੇਲਾ ਨੇ ਸਾਰੀ ਗਲ ਕਹਿ ਦਿੱਤੀ, ਨਰੰਜਨ ਗਰਜ ਕੇ ਬੋਲਿਆ।
"ਕਾਪੀ ਦੇ।"
ਹੁਕਮ ਨਾ ਮੰਨਦੀ ਵੇਖ ਕੇ ਫੇਰ ਨਰਮ ਅਵਾਜ਼ ਵਿਚ ਕਿਹਾ।
"ਲਿਆ"

-੭੫-