ਪੰਨਾ:ਟੈਗੋਰ ਕਹਾਣੀਆਂ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਟੈਗੋਰ ਕਹਾਣੀਆਂ

ਕਾਪੀ ਨੂੰ ਛਾਤੀ ਨਾਲ ਲਗਾ ਕੇ ਕੁੜੀ ਡਰ ਭਰੀਆਂ ਅੱਖਾਂ ਨਾਲ ਆਪਣੇ ਪਤੀ ਵਲ ਵੇਖਣ ਲੱਗੀ, ਜਦੋਂ ਦੇਖਿਆ,ਕਿ ਨਰੰਜਨ ਖੋਹਣ ਲਈ ਅਗੇ ਵਧਿਆ ਹੈ ਤਾਂ ਇਸ ਨੇ ਉਹ ਕਾਪੀ ਸੁਟ ਦਿਤੀ,ਅਤੇ ਦੋਨਾਂ ਹਥਾਂ ਨਾਲ ਮੂੰਹ ਲੁਕਾ ਕੇ ਜ਼ਮੀਨ ਤੇ ਲੇਟਣ ਲੱਗੀ।
ਫੇਰ ਮੋਤੀ ਨੂੰ ਉਹ ਕਾਪੀ ਵਾਪਸ ਨਾ ਮਿਲੀ, ਜੋ ਹਾਲ ਕਿਸੇ ਲਿਖਾਰੀ ਦਾ ਲੇਖ ਗੁੰਮ ਹੋ ਜਾਣ ਤੇ ਹੁੰਦਾ ਹੈ ਉਹ ਹਾਲ ਮੋਤੀ ਦਾ ਹੋਇਆ ਨਰੰਜਨ ਦੀ ਵੀ ਅਜੀਬ ਪ੍ਰਸਤਾਵਾਂ ਦੀ ਭਰੀ ਹੋਈ ਇਕ ਕਾਪੀ ਸੀ ਪਰ ਐਹੋ ਜਿਹਾ ਕੋਈ ਆਦਮੀ ਸੀ? ਜੋ ਉਸ ਕੋਲੋਂ ਉਹ ਕਾਪੀ ਖੋਹ ਲੈਂਦਾ ਅਤੇ ਮੋਤੀ ਨੂੰ ਸ਼ਾਂਤੀ ਆਉਂਦੀ, ਅਤੇ ਨਰੰਜਨ ਨੂੰ ਵੀ ਪਤਾ ਲੱਗਦਾ,ਕਿ ਕਿਸੇ ਦੇ ਪ੍ਰਸਤਾਵ ਬਰਬਾਦ ਕਰਨ ਨਾਲ ਉਸਦਾ ਕੀ ਹਾਲ ਹੁੰਦਾ ਹੈ।