ਪੰਨਾ:ਟੈਗੋਰ ਕਹਾਣੀਆਂ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ


ਮੇਰੀ ਪੰਜਾਂ ਵਰ੍ਹਿਆਂ ਦੀ ਕੁੜੀ ਇਕ ਘੜੀ ਵੀ ਚੁੱਪ ਨਹੀਂ ਰਹਿ ਸਕਦੀ, ਜੰਮਨ ਤੋਂ ਸਿਰਫ ਇਕ ਸਾਲ ਪਿਛੋਂ ਉਸਨੂੰ ਬੋਲਣਾ ਆ ਗਿਆ ਸੀ, ਤਦ ਹੀ ਉਹ ਜਿਨਾਂ ਚਿਰ ਜਾਗਦੀ ਰਹਿੰਦੀ ਚਪ ਨਹੀਂ ਰਹਿੰਦੀ, ਇਸ ਦੀ ਮਾਤਾ ਤਾਂ ਉਸਨੂੰ ਧਮਕੀ ਦੇ ਕੇ ਚੁਪ ਕਰਾ ਦਿੰਦੀ ਹੈ, ਪਰ ਮੈਂ ਇਹ ਨਹੀਂ ਕਰ ਸਕਦਾ, ਮੁੰਨੀ ਦਾ ਚੁਪ ਰਹਿਣਾ ਬੇ-ਮੁਨਾਸਿਬ ਮਲੂਮ ਹੁੰਦਾ ਹੈ, ਇਹ ਕਾਰਨ ਹੈ ਕਿ ਮੇਰੀ ਅਤੇ ਇਸਦੀ ਗਲ ਬਾਤ ਕਾਫੀ ਦੇਰ ਤਕ ਹੁੰਦੀ ਰਹਿੰਦੀ ਹੈ।
ਇਕ ਦਿਨ ਸਵੇਰੇ ਹੀ ਮੈਂ ਆਪਣੇ ਨਾਵਲ ਦਾ ਸਤਵਾਂ ਕਾਂਡ ਲਿਖਣਾ ਸ਼ੁਰੂ ਕੀਤਾ ਸੀ, ਉਸ ਵੇਲੇ ਮੁੰਨੀ ਨੇ ਆ ਕੇ ਕਿਹਾ।
"ਬਾਊ ਜੀ, ਸਬੋਧ ਕਾਂ ਨੂੰ ਕਾਗ ਕਹਿੰਦਾ ਸੀ ਉਹ ਕੁਝ ਵੀ ਨਹੀਂ ਤੋਂ ਜਾਣਦਾ, ਕਿਉਂ ਬਾਊ ਜੀ?"
"ਮੇਰਾ ਜੀ ਕੀਤਾ, ਕਿ ਉਸਨੂੰ ਸਮਝਾਵਾਂ ਕਿ ਦੁਨੀਆਂ ਵਿਚ ਹਰ ਇਕ ਦੇਸ ਦੀ ਬੋਲੀ ਵਖੋ ਵਖ ਹੈ ਪਰ ਉਹਨੇ ਦੂਸਰੀ ਗਲ ਸ਼ੁਰੂ ਕਰ ਦਿਤੀ।

-੭੭-