ਪੰਨਾ:ਟੈਗੋਰ ਕਹਾਣੀਆਂ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਟੈਗੋਰ ਕਹਾਣੀਆਂ

"ਦੇਖੋ ਬਾਬੂ ਜੀ, ਭੋਲਾ ਕਹਿੰਦਾ ਸੀ, ਕਿ ਹਾਥੀ ਆਪਣੀ ਸੁੰਡ ਨਾਲ ਅਸਮਾਨ ਤੋਂ ਪਾਣੀ ਵਸਾਉਂਦਾ ਹੈ, ਭੋਲਾ ਇਹੋ ਜਿਹੀਆਂ ਹੀ ਝੂਠੀਆਂ ਗਲਾਂ ਕਰਦਾ ਹੈ, ਜਦੋਂ ਦੇਖੋ ਬਕ ਬਕ ਕਰਦਾ ਹੈ, ਦਿਨ ਰਾਤ ਬਕਦਾ ਰਹਿੰਦਾ ਹੈ।
ਇਸ ਗਲ ਦਾ ਵੀ ਜਵਾਬ ਲਏ ਬਿਨਾਂ ਹੀ ਓਹਨੇ ਫੇਰ ਇਕ ਹੋਰ ਸਵਾਲ ਕੀਤਾ।
"ਬਾਊ ਜੀ, ਮਾਂ ਤੁਹਾਡੀ ਕੀ ਲੱਗਦੀ ਹੈ?" ਮੈਂ ਦਿਲ ਹੀ ਦਿਲ ਵਿਚ ਉਸਦੇ ਇਸ ਬੇ ਮਹਿਨੇ ਸਵਾਲ ਤੋਂ ਹਸ ਕੇ ਕਿਹਾ।
"ਮੰਨੀ, ਤੂੰ ਜਾ ਕੇ ਭੋਲੇ ਨਾਲ ਖੇਡ, ਮੈਂ ਐਸ ਵੇਲੇ ਕੰਮ ਕਰਨਾ ਹੈ।"
ਮੰਨੀ ਮੇਰੇ ਮੇਜ਼ ਦੇ ਕੋਲ ਪੈਰਾਂ ਵਿਚ ਬੈਠ ਕੇ ਅੰਗਰੇਜ਼ੀ ਦੀ ਇਕ ਤਸਵੀਰਾਂ ਵਾਲੀ ਕਿਤਾਬ ਦੇ ਵਰਕੇ ਥਲਣ ਲਗ ਪਈ, ਮੈਂ ਸਤਵਾਂ ਕਾਂਡ ਲਿਖਣਾ ਸ਼ੁਰੂ ਕੀਤਾ, ਮਜ਼ਮੂਨ ਇਹ ਸੀ।
ਹੀਰੋ ਪ੍ਰਤਾਤ ਸਿੰਘ ਰਾਣੀ ਮਨੋਰਮਾਂ ਨੂੰ ਲੈ ਕੇ ਹਨੇਰੀ ਰਾਤ ਵਿਚ ਜੇਲ੍ਹ ਖਾਨੇ ਦੀ ਉਚੀ ਬਾਰੀ ਵਿਚੋਂ ਬਲੇ ਨਦੀ ਵਿਚ ਛਾਲ ਮਾਰਨ ਨੂੰ ਤਿਆਰ ਹੈ।
ਮੇਰਾ ਮਕਾਨ ਸੜਕ ਦੇ ਕੰਢੇ ਤੇ ਹੀ ਸੀ, ਮੰਨੀ ਇਕ ਦਮ ਕਿਤਾਬ ਨੂੰ ਛਡ ਕੇ ਬਰਾਂਡੇ ਵਿਚ ਦੌੜੀ ਗਈ।
"ਕਾਬਲੀ, ਓ ਕਾਬਲੀ, ਕਹਿ ਕੇ ਰੌਲਾ ਪਾਉਣ ਲੱਗੀ।"
ਮੈਲੇ ਕੁਚੇਲੇ ਮੋਟੇ ਕਪੜੇ ਦੀ ਕਮੀਜ਼ ਪਾ ਕੇ, ਪਗੜੀ ਬੰਨ ਕੇ, ਮੋਢੇ ਤੇ ਬਦਾਮਾਂ ਦੀ ਗੁਥੀ ਪਾ ਕੇ, ਹਥ ਵਿਚ ਦੋ ਚਾਰ ਅੰਗੁਰਾਂ ਦੀਆਂ ਟੋਕਰੀਆਂ ਲੈ ਕੇ ਲੰਬੇ ਕਦ ਦਾ ਇਕ ਕਾਬਲੀ ਸੜਕ ਤੇ ਹੌਲੀ ੨ ਜਾ ਰਿਹਾ ਸੀ, ਪਤਾ

-੭੮-