ਪੰਨਾ:ਟੈਗੋਰ ਕਹਾਣੀਆਂ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਟੈਗੋਰ ਕਹਾਣੀਆਂ

ਦਸਵੀਂ ਪਾਸ ਕਰਕੇ ਐਫ. ਏ. ਦੀ ਤਿਆਰੀ ਕਰਨ ਲੱਗਾ, ਪਰ ਕਿਸਮਤ ਨੇ ਇਹ ਗਲ ਨਾ ਮੰਨੀ, ਉਨ੍ਹਾਂ ਦਿਨਾਂ ਵਿਚ ਪਤਾ ਆਇਆ ਕਿ ਪਿਤਾ ਜੀ ਗੁਜ਼ਰ ਗਏ ਹਨ, ਮੈਂ ਉਸ ਵੇਲੇ ਦੁਨੀਆਂ ਵਿਚ ਕਲਾ ਨਹੀਂ ਸਾਂ, ਮਾਂ ਅਤੇ ਦੋ ਭੈਣਾਂ ਦੀ ਸਾਰੀ ਜ਼ੁਮੇਂਵਾਰੀ ਮੇਰੇ ਉੱਤੇ ਸੀ, ਲਾਚਾਰ ਹੋ ਕੇ ਕਾਲਜ ਛੱਡ ਕੇ ਨੌਕਰੀ ਲਭਨੀ ਪਈ ਬਹੁਤ ਕੋਸ਼ਸ਼ ਦੇ ਪਿਛੋਂ ਬਨਾਰਸ ਵਿਚ ਇਕ ਹਾਈ ਸਕੂਲ ਦਾ ਸੇਕੰਡ ਮਾਸਟਰ ਬਨ ਗਿਆ, ਮੈਂ ਸੋਚਿਆ, ਕੰਮ ਠੀਕ ਹੀ ਮਿਲਿਆ ਹੈ, ਉਪਦੇਸ਼ ਅਤੇ ਹੌਸਲਾ ਦੇਕੇ ਵਿਦਿਯਾਰਥੀਆਂ ਨੂੰ ਦੇਸ਼ ਲਈ ਸਿਪਾਹੀ ਬਨਾ ਦਿਆਂਗਾ।
ਕੰਮ ਸ਼ੁਰੂ ਹੋਇਆ, ਮੈਨੂੰ ਥੋੜੇ ਦਿਨਾਂ ਵਿਚ ਪਤਾ ਲੱਗ ਗਿਆ ਕਿ ਪ੍ਰੀਖਯਾ ਦੇ ਲਈ ਮੁੰਡਿਆਂ ਨੂੰ ਤਿਆਰ ਕਰਨਾ ਦੇਸ਼ ਉਧਾਰ ਤੋਂ ਬਹੁਤ ਹੀ ਕਠਨ ਹੈ, ਵਯਾਕਰਨ, ਅਤੇ ਅਲਜਬਰੇ ਤੋਂ ਛੁਟ ਕੋਈ ਗਲ ਕੀਤੀ ਵੀ ਜਾਏ ਤਾਂ ਹੈਡਮਾਸਟਰ ਗੁੱਸੇ ਹੁੰਦਾ ਹੈ। ਦੋ ਤਿੰਨ ਮਹੀਨਿਆਂ ਦੇ ਥੋੜੇ ਚਿਰ ਵਿਚ ਹੀ ਮੇਰੇ ਸਾਰੇ ਖਿਆਲ ਦੱਬੇ ਗਏ, ਹੌਸਲਾ ਢਹਿ ਗਿਆ, ਅਜ਼ਾਦੀ ਦੀ ਅੱਗ ਜੇਹੜੀ ਅੰਦਰ ਭਾਂਬੜ ਬਾਲ ਰਹੀ ਸੀ ਓਹ ਹੁਣ ਠੰਡੀ ਹੁੰਦੀ ਪ੍ਰਤੀਤ ਹੋਣ ਲਗੀ।
ਮੈਂ ਦਸ਼ਾਸ਼ੋ ਮਧ ਘਾਟ ਤੇ ਹੀ ਇਕ ਛੋਟੇ ਜਹੇ ਬੰਗਲੇ ਵਿਚ ਰਹਿੰਦਾ ਸੀ ਉਥੇ ਗੰਗਾ ਜੀ ਦਾ ਬਹੁਤ ਭਾਰੀ ਸੁਹਪਣ ਅਤੇ ਗੰਗਾ ਤਟ ਦਾ ਸੋਹਣਾ ਦ੍ਰਿਸ਼ ਚੰਗੀ ਤਰ੍ਹਾਂ ਦਿਖਾਈ ਦੇਂਦਾ ਸੀ ਸਰਕਾਰੀ ਵਕੀਲ ਪੰਡਤ ਸੁੰਦ੍ਰ ਲਾਲ ਮੇਰੇ ਬੰਗਲੇ ਦੇ ਕੋਲ ਹੀ ਰਹਿੰਦੇ ਸਨ ਮੈਨੂੰ ਇਹ ਵੀ ਪਤਾ ਸੀ ਕਿ ਸ਼ਾਮਾਂ ਦੇ ਪਤੀ ਓਹ ਹੀ ਹਨ, ਇਕ ਵਾਰੀ ਮੈਂ ਉਨਾਂ ਨੂੰ ਗੰਗਾ ਨਾਹੁਨ ਜਾਂਦੇ ਵੀ ਦੇਖਿਆ ਸੀ, ਪੰਡਤ ਸੁੰਦ੍ਰ ਲਾਲ ਨਾਲ ਇਕ ਦਿਨ ਗੰਗਾ ਤਟ ਤੇ ਵਾਕਫੀਅਤ ਹੋ ਗਈ ਗਲਾਂ ੨ ਵਿਚ ਉਨ੍ਹਾਂ ਨੇ ਇਹ ਵੀ

-੮-