ਪੰਨਾ:ਟੈਗੋਰ ਕਹਾਣੀਆਂ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਟੈਗੋਰ ਕਹਾਣੀਆਂ

ਮੁੰਨੀ ਨੂੰ ਦੇਨ ਲੱਗਾ। ਪਰ ਮੁੰਨੀ ਲੈਣ ਲਈ ਤਿਆਰ ਨਾ ਹੋਈ, ਇਸਦਾ ਸ਼ਕ ਹੋਰ ਵੀ ਵੱਧ ਗਿਆ ਓਹ ਮੇਰੇ ਨਾਲ ਚੰਬੜ ਗਈ ਉਸ ਪਰਦੇਸੀ ਨਾਲ ਪਹਿਲੀ ਮੁਲਾਕਾਤ ਇਸ ਤਰ੍ਹਾਂ ਹੋਈ।
ਕੁਝ ਦਿਨਾਂ ਪਿਛੋਂ ਇਕ ਦਿਨ ਸਵੇਰੇ ਹੀ ਮੈਨੂੰ ਕਿਧਰੇ ਜਾਨ ਦੀ ਲੋੜ ਪਈ, ਘਰੋ ਜਾਂਦਿਆਂ ਹੋਇਆ ਮੈਂ ਵੇਖਿਆ ਕਿ ਬੂਹੇ ਕੋਲ ਪਏ ਹੋਏ ਬੈਂਚ ਉਤੇ ਬੈਠਕੇ ਮੁੰਨੀ ਮਨ ਮਾਨੀਆਂ ਗਲਾਂ ਕਰ ਰਹੀ ਹੈ ਤੇ ਉਸ ਦੇ ਪੈਰਾਂ ਕੋਲ ਬੈਠਾ ਹੋਇਆ, ਓਹ ਹੀ ਹਸਮੁਖ ਕਾਬਲੀ ਸੁਨ ਰਿਹਾ ਸੀ ਵਿਚ ਵਿਚ ਓਹ ਵੀ ਕੋਈ ਕੋਈ ਗਲ ਕਰਦਾ ਸੀ ਮੁੰਨੀ ਨੂੰ ਇਸ ਪੰਜ ਸਾਲ ਦੀ ਉਮਰ ਵਿਚ ਮੇਰੇ ਤੋਂ ਛੁੱਟ ਇਸ ਤਰ੍ਹਾਂ ਅਰਾਮ ਨਾਲ ਗਲਾਂ ਸੁਨਣ ਵਾਲਾ ਕੋਈ ਨਹੀਂ ਸੀ ਮਿਲਿਆ, ਮੈਂ ਵੇਖਿਆ ਕਿ ਮੁੰਨੀ ਨੇ ਆਪਣੀ
ਧੋਤੀ ਦੀ ਝੋਲੀ ਵਿਚ ਬਹੁਤ ਸਾਰੇ ਬਦਾਮ ਅਤੇ ਸੌਗੀ ਪਾਈ ਹੋਈ ਹੈ, ਮੈਂ ਕਾਬਲੀ ਕੋਲੋਂ ਪੁਛਿਆ। ਇਸ ਨੂੰ ਇਹ ਕੁਝ ਕਿਓਂ ਦਿਤਾ,ਫੇਰ ਇਸ ਤਰ੍ਹਾਂ ਨਾ ਕਰਨਾ।"
ਇਹ ਕਹਿ ਕੇ ਇਕ ਅਠਿਆਨੀ ਕੱਢ ਕੇ ਮੈਂ ਉਸਨੂੰ ਦਿਤੀ,ਕਾਬਲੀ ਕੁਝ ਨਾਂਹ ਨੁਕਰ ਕਰਨ ਤੋਂ ਬਿਨਾਂ ਹੀ ਓਹ ਅਠਿਆਨੀ ਲੈਕੇ ਖੀਸੇ ਵਿਚ ਪਾ ਲਈ।
ਕੰਮ ਤੋਂ ਮੁੜ ਕੇ ਆਇਆ ਤਾਂ ਦੇਖਿਆ ਕਿ ਉਸ ਅਠਿਆਨੀ ਦੇ ਬਦਲੇ ਬਹੁਤ ਰੌਲਾ ਪਿਆ ਹੋਇਆ ਹੈ ਮੁੰਨੀ ਦੀ ਮਾਂ ਉਹ ਅਠਿਆਨੀ ਹਥ ਵਿਚ ਲੈ ਕੇ ਉਸ ਨੂੰ ਝਿੜਕ ਕੇ ਕਹਿ ਰਹੀ ਸੀ।
"ਤੂੰ ਇਹ ਅਠਿਆਨੀ ਕਿਉਂ ਲਈ।" ਉਸ ਦੀ ਮਾਂ ਦੀਆਂ ਅੱਖਾਂ ਵਿਚੋਂ ਅੱਗ ਨਿਕਲ ਦੀ ਸੀ।

-੮੦-